ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਦਿੱਲੀ ਹਾਈਕੋਰਟ ਦਾ ਦੌਰਾ
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਅਸਿਸਟੈਂਟ ਪ੍ਰੋਫੈਸਰ ਮਨਿੰਦਰ ਸਿੰਘ, ਮਨਪ੍ਰੀਤ ਕੌਰ, ਸੁਪ੍ਰੀਤ ਕੌਰ ਅਤੇ ਹਿਮਾਂਸ਼ੂ ਬੀ. ਏ.
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਅਸਿਸਟੈਂਟ ਪ੍ਰੋਫੈਸਰ ਮਨਿੰਦਰ ਸਿੰਘ, ਮਨਪ੍ਰੀਤ ਕੌਰ, ਸੁਪ੍ਰੀਤ ਕੌਰ ਅਤੇ ਹਿਮਾਂਸ਼ੂ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਅਤੇ ਐਲ.ਐਲ਼.ਬੀ ਭਾਗ-ਤੀਜਾ ਦੇ ਵਿਦਿਆਰਥੀਆਂ ਨੂੰ ਦਿੱਲੀ ਹਾਈਕੋਰਟ, ਦਿੱਲੀ ਦੇ ਅਕੈਡਮਿਕ ਦੌਰੇ ’ਤੇ ਲੈ ਕੇ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕੋਰਟ ’ਚ ਅਰਜੈਂਟ, ਆਰਡੀਨੇਰੀ ਅਤੇ ਰੈਗੂਲਰ ਕੇਸਾਂ ਦੀ ਪ੍ਰੋਸੀਡਿੰਗ ਦੇਖੀ। ਵਿਦਿਆਰਥੀਆਂ ਨੇ ਜੱਜਾਂ ਦੇ ਰੋਸਟਰ ਸਿਸਟਮ ਅਨੁਸਾਰ ਕੰਟੈਂਪਟ ਪ੍ਰੋਸੀਡਿੰਗ, ਰੈਗੂਲਰ ਸੈਕਿੰਡ ਅਪੀਲ, ਕ੍ਰੀਮੀਨਲ ਡਬਲ ਬੈਂਚ ਵਿਚ ਹੁੰਦੀ ਬਹਿਸ ਸੁਣੀ ਤੇ ਪੀ.ਆਈ.ਐਲ, ਐਲ.ਪੀ.ਏ ਅਤੇ ਰਿੱਟ ਪਟੀਸ਼ਨਾਂ ਦੀ ਪ੍ਰੋਸੀਡਿੰਗ ਅਬਜ਼ਰਵ ਕੀਤੀ। ਵਿਦਿਆਰਥੀਆਂ ਦੇ ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਪੰਕਜ ਕੁਮਾਰ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੀ ਕਾਨੂੰਨੀ ਗਤਿਵਿਧੀਆਂ ਵਿਚ ਸ਼ਮੂਲੀਅਤ ਲਈ ਉਹ ਹਮੇਸ਼ਾ ਪ੍ਰਤਿਬੱਧ ਹਨ, ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਹੇਠਲੀ ਕੋਰਟ ਦੀ ਪ੍ਰਕਿਰਿਆ ਦੇ ਨਾਲ-ਨਾਲ ਉਪਰਲੀਆਂ ਅਦਾਲਤਾਂ ਦੇ ਤੌਰ ਤਰੀਕਿਆਂ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਮਿਲੇਗੀ। ਅੰਤ ’ਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।