10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਪੋਸਟਰ ਰਿਲੀਜ਼

ਫ਼ਰੀਦਕੋਟ, 9 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਇਕ ਮੀਟਿੰਗ ਲਾਇਨਜ਼ ਭਵਨ ਵਿਖੇ ਹੋਈ। ਮੀਟਿੰਗ ’ਚ ਕਲੱਬ ਦੇ ਮੈਂਬਰ ਪਰਮਜੀਤ ਸਿੰਘ ਪੰਮੀ ਦੇ ਸਤਿਕਾਰਯੋਗ ਪਿਤਾ ਸੁੰਦਰ ਸਿੰਘ ਦੀ ਯਾਦ ’ਚ 15 ਨਵੰਬਰ ਨੂੰ ਲਾਇਨਜ਼ ਭਵਨ, ਆਦਰਸ਼ ਨਗਰ ਫ਼ਰੀਦਕੋਟ ਵਿਖੇ ਲਗਾਏ ਜਾ ਰਹੇ 56ਵੇਂ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 10-11-2026
ਫ਼ਰੀਦਕੋਟ, 9 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਇਕ ਮੀਟਿੰਗ ਲਾਇਨਜ਼ ਭਵਨ ਵਿਖੇ ਹੋਈ। ਮੀਟਿੰਗ ’ਚ ਕਲੱਬ ਦੇ ਮੈਂਬਰ ਪਰਮਜੀਤ ਸਿੰਘ ਪੰਮੀ ਦੇ ਸਤਿਕਾਰਯੋਗ ਪਿਤਾ ਸੁੰਦਰ ਸਿੰਘ ਦੀ ਯਾਦ ’ਚ 15 ਨਵੰਬਰ ਨੂੰ ਲਾਇਨਜ਼ ਭਵਨ, ਆਦਰਸ਼ ਨਗਰ ਫ਼ਰੀਦਕੋਟ ਵਿਖੇ ਲਗਾਏ ਜਾ ਰਹੇ 56ਵੇਂ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ’ਚ ਪ੍ਰਧਾਨ ਗਿਰੀਸ਼ ਸੁਖੀਜਾ, ਸਕੱਤਰ ਇੰਜ. ਬਲਤੇਜ ਸਿੰਘ ਤੇਜ਼ੀ ਜੌੜਾ ਅਤੇ ਜ਼ਿਲ੍ਹਾ ਜੀ.ਐਸ.ਟੀ. ਚੇਅਰਮੈਨ ਲੁਕੇਂਦਰ ਸ਼ਰਮਾ ਕੈਂਪ ਦਾ ਪੋਸਟਰ ਰਿਲੀਜ਼ ਕੀਤਾ। ਕੈਂਪ ’ਚ ਲਾਇਨਜ਼ ਆਈ ਹਸਪਤਾਲ ਜੈਤੋ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕਰੇਗੀ ਤੇ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ। ਮਰੀਜ਼ਾਂ ਅਤੇ ਵਾਰਿਸਾਂ ਲਈ ਚਾਹ-ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕਲੱਬ ਵਲੋਂ ਕੀਤਾ ਜਾਵੇਗਾ। ਇਸ ਮੌਕੇ ਕੋ-ਚੇਅਰਮੈਨ ਲਾਇਨ ਪ੍ਰਦਮਣ ਸਿੰਘ, ਕੈਂਪ ਚੇਅਰਮੈਨ ਅਮਰੀਕ ਸਿੰਘ ਖਾਲਸਾ, ਪਾਸਟ ਜ਼ੋਨ ਚੇਅਰਮੈਨ ਦਯਾ ਸਿੰਘ ਸੰਧੂ, ਦਵਿੰਦਰ ਧੀਂਗੜਾ, ਨਵਦੀਪ ਸਿੰਘ ਰਿੱਕੀ, ਸਤਿੰਦਰ ਸਿੰਘ ਬੇਦੀ, ਇੰਦਰਪ੍ਰੀਤ ਸਿੰਘ ਜੈਂਟਲ, ਸੰਜੀਵ ਅਰੋੜਾ, ਬਲਜਿੰਦਰ ਸਿੰਘ ਬਰਾੜ, ਸਵਰਨ ਸਿੰਘ ਰੋਮਾਣਾ, ਪ੍ਰਦੀਪ ਦਿਓੜਾ, ਗੁਰਮੀਤ ਸਿੰਘ ਕੈਂਥ, ਸਤੀਸ਼ ਵਧਵਾ, ਪਰਮਜੀਤ ਸਿੰਘ ਪੰਮੀ, ਧੀਰਜ ਧਵਨ ਅਤੇ ਨਵੀਨ ਧੀਂਗੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਡੀ ਬਰੀਵਾਲਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਹਨੀ... ਅਗਲੀ ਖ਼ਬਰ ਮਲੋਟ ਵਿਖੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ
Ad Position 24