10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਮਲੋਟ , 9 ਨਵੰਬਰ ( ਪਾਟਿਲ )- ਦੀਵਾਲੀ ਦੀ ਰਾਤ ਮਲੋਟ ਦੇ ਬਿਰਲਾ ਰੋਡ ’ ਤੇ ਬਿਰਲਾ ਕਾਲੋਨੀ ਦੇ ਸਾਹਮਣੇ ਸਥਿਤ ਇਕ ਕਬਾੜ ਦੀ ਦੁਕਾਨ ਵਿਚ ਪਟਾਕਿਆਂ ਕਾਰਨ ਭਿਆਨਕ ਅੱਗ ਲੱਗ ਜਾਣ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ । ਅੱਗ ਲੱਗਣ ਦਾ ਕਾਰਨ ਅਸਮਾਨ ਵਿਚ ਚਲਾਏ ਗਏ ਪਟਾਕਿਆਂ ਦੇ ਅਵਸ਼ੇਸ਼ ਦੁਕਾਨ ਵਿਚ ਡਿੱਗਣਾ ਦੱਸਿਆ ਜਾ ਰਿਹਾ ਹੈ ।

Ad Position 21
No active advertisement
ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਦਾ ਦ੍ਰਿਸ਼। ਤਸਵੀਰ: ਪਾਟਿਲ 10-11-2026
ਮਲੋਟ , 9 ਨਵੰਬਰ ( ਪਾਟਿਲ )- ਦੀਵਾਲੀ ਦੀ ਰਾਤ ਮਲੋਟ ਦੇ ਬਿਰਲਾ ਰੋਡ ’ ਤੇ ਬਿਰਲਾ ਕਾਲੋਨੀ ਦੇ ਸਾਹਮਣੇ ਸਥਿਤ ਇਕ ਕਬਾੜ ਦੀ ਦੁਕਾਨ ਵਿਚ ਪਟਾਕਿਆਂ ਕਾਰਨ ਭਿਆਨਕ ਅੱਗ ਲੱਗ ਜਾਣ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ । ਅੱਗ ਲੱਗਣ ਦਾ ਕਾਰਨ ਅਸਮਾਨ ਵਿਚ ਚਲਾਏ ਗਏ ਪਟਾਕਿਆਂ ਦੇ ਅਵਸ਼ੇਸ਼ ਦੁਕਾਨ ਵਿਚ ਡਿੱਗਣਾ ਦੱਸਿਆ ਜਾ ਰਿਹਾ ਹੈ । ਬਿਨਾਂ ਛੱਤ ਵਾਲੀ ਇਸ ਖੁੱਲ੍ਹੀ ਦੁਕਾਨ ਵਿਚ ਕਬਾੜ ਦਾ ਸਾਮਾਨ ਪਿਆ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ । ਅੱਗ ਦੀ ਤੀਬਰਤਾ ਐਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵਾਰ - ਵਾਰ ਪਾਣੀ ਲਿਆ ਕੇ ਅੱਗ ’ ਤੇ ਕਾਬੂ ਪਾਉਣ ਲਈ ਜੱਦੋ - ਜ਼ਹਿਦ ਕਰਨੀ ਪਈ । ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ 11 ਵਾਰ ਪਾਣੀ ਲਿਆ ਕੇ ਅੱਗ ਬੁਝਾਉਣ ਦੇ ਯਤਨ ਕੀਤੇ ਅਤੇ ਲਗਪਗ ਚਾਰ ਤੋਂ ਪੰਜ ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ ’ ਤੇ ਕਾਬੂ ਪਾਇਆ ਜਾ ਸਕਿਆ । ਇਸ ਦੌਰਾਨ ਆਸਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਲਈ ਆਪਣੇ ਪੱਧਰ ’ ਤੇ ਯਤਨ ਕੀਤੇ । ਅੱਗ ਦੀਆਂ ਉਚੀਆਂ ਲਪਟਾਂ ਤੇ ਭਿਆਨਕ ਰੂਪ ਕਾਰਨ ਨੇੜਲੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਰਿਹਾ । ਦੁਕਾਨ ਦੇ ਮਾਲਕ ਨੇ ਦੱਸਿਆ ਕਿ ਅੱਗ ਕਾਰਨ ਦੁਕਾਨ ਵਿਚ ਪਏ ਸਾਮਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਜੰਡ ਸਾਹਿਬ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ
Ad Position 24