ਭੋਗ ’ਤੇ ਵਿਸ਼ੇਸ਼- ਮਾਤਾ ਚਿੰਤ ਕੌਰ
ਪੰਜਗਰਾਈਂ ਕਲਾਂ- ਇਕ ਸਦੀ ਤੋਂ ਵੱਧ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਮਾਤਾ ਚਿੰਤ ਕੌਰ ਦਾ ਜਨਮ ਲਗਭਗ 104 ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਕਸਬੇ ਬੋਹਾ ਵਿਖੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿਤਾ ਜੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੱਖਰ ਗਿਆਨ ਤੋਂ ਕੋਰੀ ਤੇ ਧਾਰਮਿਕ ਰੁਹ-ਰੀਤਾਂ ਤੋਂ ਨਿਰਲੇਪ ਮਾਤਾ ਚਿੰਤ ਕੌਰ ਦਾ ਵਿਆਹ ਭਰ ਜਵਾਨੀ ਦੀ ਉਮਰੇ ਪਿੰਡ ਔਲਖ ਦੇ ਮੱਘਰ ਸਿੰਘ ਫ਼ੌਜੀ ਨਾਲ ਹੋਇਆ।
ਪੰਜਗਰਾਈਂ ਕਲਾਂ- ਇਕ ਸਦੀ ਤੋਂ ਵੱਧ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਮਾਤਾ ਚਿੰਤ ਕੌਰ ਦਾ ਜਨਮ ਲਗਭਗ 104 ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਕਸਬੇ ਬੋਹਾ ਵਿਖੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਪਿਤਾ ਜੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੱਖਰ ਗਿਆਨ ਤੋਂ ਕੋਰੀ ਤੇ ਧਾਰਮਿਕ ਰੁਹ-ਰੀਤਾਂ ਤੋਂ ਨਿਰਲੇਪ ਮਾਤਾ ਚਿੰਤ ਕੌਰ ਦਾ ਵਿਆਹ ਭਰ ਜਵਾਨੀ ਦੀ ਉਮਰੇ ਪਿੰਡ ਔਲਖ ਦੇ ਮੱਘਰ ਸਿੰਘ ਫ਼ੌਜੀ ਨਾਲ ਹੋਇਆ। ਆਪ ਨੇ ਆਪਣੇ ਅੱਖਰ ਗਿਆਨ ਦੀ ਕਮੀ ਨੂੰ ਆਪਣੇ ਘਰ ਪੈਦਾ ਹੋਏ ਇਕ ਪੁੱਤਰ ਬਲਵਿੰਦਰ ਔਲਖ ਪ੍ਰਧਾਨ ਲੋਕ ਚੇਤਨਾ ਸਭਾ, ਧੀ ਕੁਲਵੰਤ ਕੌਰ, ਨਸੀਬ ਕੌਰ ਅਤੇ ਜਸਵੀਰ ਕੌਰ ਨੂੰ ਉੱਚ ਦਰਜੇ ਦੀ ਤਾਲੀਮ ਹਾਸਿਲ ਕਰਵਾ ਕੇ ਪੂਰੀ ਕੀਤੀ। ਮਾਤਾ ਚਿੰਤ ਕੌਰ ਨੇ ਜਿੱਥੇ ਆਪਣੀਆਂ ਧੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ’ਚ ਪੂਰਾ ਤਾਣ ਲਾਇਆ ਉੱਥੇ ਆਪਣੇ ਘਰ ਆਈ ਨੂੰਹ ਨੂੰ ਧੀਆਂ ਵਾਂਗ ਆਜ਼ਾਦੀ ਦਿੱਤੀ। ਜਿਸ ਦੇ ਸਦਕਾ ਹੀ ਉਨ੍ਹਾਂ ਦੀ ਨੂੰਹ ਕਿ੍ਸ਼ਨਾ ਦੇਵੀ ਔਲਖ ਆਂਗਣਵਾੜੀ ਵਰਕਰ ਦੀ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਕਮੇਟੀ ਦੀ ਮੈਂਬਰ ਵਜੋਂ ਤੱਤਪਰਤਾ ਨਾਲ ਕੰਮ ਹੀ ਨਹੀਂ ਕਰ ਰਹੀ ਸਗੋਂ ਆਪਣੇ ਜੀਵਨ ਸਾਥੀ ਬਲਵਿੰਦਰ ਔਲਖ ਨਾਲ ਮਿਲ ਕੇ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਵੀ ਦਾਨ ਕੀਤਾ ਹੋਇਆ ਹੈ। ਮਾਤਾ ਚਿੰਤਾ ਕੌਰ ਦੀਆਂ ਦੁਆਵਾਂ ਸਦਕਾ ਹੀ ਉਸ ਦੀਆਂ ਪੋਤਰੀਆਂ ਨਵਜੋਤ ਕੌਰ ਬਾਵਾ ਆਸਟੇ੍ਲੀਆ ਵਿਖੇ ਰਜਿ. ਨਰਸ, ਹਰਮਨਪ੍ਰੀਤ ਕੌਰ ਕੈਨੇਡਾ, ਪੋਤਰਾ ਅਨਮੋਲਪ੍ਰੀਤ ਸਿੰਘ ਕੈਨੇਡਾ ਤੇ ਸੁਖਦੀਪ ਸਿੰਘ ਔਲਖ ਆਪਣੇ ਖਾਨਦਾਨ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ ਮਾਤਾ ਦੀ ਪੜਪੋਤੀ ਰਨਵੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵਕਾਲਤ ਦੀ ਉਚੇਰੀ ਪੜ੍ਹਾਈ ਪ੍ਰਾਪਤ ਕਰ ਰਹੀ ਹੈ। ਐਡੀ ਵੱਡੀ ਪਰਿਵਾਰਕ ਫੁੱਲਵਾੜੀ ਅੰਦਰ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨ ਵਾਲੀ ਮਾਤਾ ਚਿੰਤ ਕੌਰ ਅਚਾਨਕ ਹੀ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਗਈ। ਅੱਜ ਮਿਤੀ 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਦੀ ਅੰਤਿਮ ਅਰਦਾਸ ਪਿੰਡ ਔ ਲਖ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ ਦਰਮਿਆ ਨ ਹੋ ਰਹੀ। ਅਰਦਾਸ ਉਪਰੰਤ ਵੱਖ-ਵੱਖ ਰਾਜਨੀਤਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਮਾਤਾ ਚਿੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। - ਸੁਖਮੰਦਰ ਸਿੰਘ ਬਰਾੜ