10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੇ ਮੌਕੇ 'ਤੇ ਪੁਲਿਸ ਨੇ ਹੁੱਲੜਬਾਜ਼ਾਂ ਅਤੇ ਨਸ਼ੇੜੀਆਂ ਦੇ ਕੱਟੇ ਚਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਾਜਾਖਾਨਾ, 1 ਜਨਵਰੀ (ਜਗਦੀਪ ਸਿੰਘ ਗਿੱਲ)-ਪੁਲਿਸ ਥਾਣਾ ਬਾਜਾਖਾਨਾ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੌਮੀ ਸ਼ਾਹ ਮਾਰਗ ਦੇ ਫ਼ਲਾਈਓਵਰ ਦੇ ਥੱਲੇ ਨਾਕਾ ਲਗਾ ਕੇ ਨਵੇਂ ਸਾਲ ਦਾ ਤੋਹਫ਼ਾ ਚਲਾਨ ਕੱਟ ਕੇ ਨਸ਼ੇੜੀਆਂ ਅਤੇ ਹੁੱਲੜਬਾਜ਼ਾਂ ਨੂੰ ਦਿੱਤਾ ਗਿਆ | ਇੰਸਪੈਕਟਰ ਸੁਖਵਿੰਦਰ ਸਿੰਘ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਹੁੱਲੜਬਾਜ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਨਸ਼ੇੜੀਆਂ ਅਤੇ ਨਸ਼ੇ ਦੇ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਕਤ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ | ਉਨ੍ਹਾਂ ਛੋਟੀ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਹੀਕਲ ਨਾ ਦਿੱਤੇ ਜਾਣ ਉਸ ਨਾਲ ਸੜਕੀ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਕੀਮਤਾ ਜਾਨਾਂ ਅਜਾਈਾ ਜਾਂਦੀਆਂ ਹਨ | ਇਸ ਮÏਕੇ ਥਾਣਾ ਬਾਜਾਖਾਨਾ ਦੇ ਪੁਲਿਸ ਕਰਮਚਾਰੀ ਜਗਮੀਤ ਸਿੰਘ, ਅਵਤਾਰ ਸਿੰਘ, ਹÏਲਦਾਰ ਵਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਮਿੰਨੀ ਸਕੱਤਰੇਤ ਵਿਖੇ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਗੌਰੀ ਮਾਨ 'ਆਪ' ਦੇ ਸ਼ਹਿਰੀ ਯੂਥ ਪ੍ਰਧਾਨ ਅਤੇ ਤਰਸੇਮ ਲਾਲ ਬੱਬੂ ਮੀਤ ਪ੍ਰਧਾਨ ਨਿਯੁਕਤ <br/>
Ad Position 24