10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਮਾਜ ਸੇੇਵੀ ਗੁਰਚਰਨ ਸਿੰਘ ਪੰਜਗਰਾਈਾ ਕਲਾਂ (ਯੂ.ਐਸ.ਏ) ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਪੰਜਗਰਾੲੀਂ ਕਲਾਂ, 1 ਜਨਵਰੀ (ਸੁਖਮੰਦਰ ਸਿੰਘ ਬਰਾੜ)-ਸਮਾਜ ਸੇਵੀ ਗੁਰਚਰਨ ਸਿੰਘ (ਯੂ.ਐਸ.ਏ) ਵਲੋਂ ਸਮਾਜ ਸੇਵਾ ਦੇ ਖੇਤਰ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਕਾਂਗਰਸੀ ਆਗੂ ਰਮੇਸ਼ ਕੱਕੜ ਨੇ ਕਿਹਾ ਕਿ ਸਮਾਜ ਸੇਵੀ ਜਦੋਂ ਵੀ ਆਪਣੇ ਪਿੰਡ ਆਉਂਦੇ ਹਨ ਤਾਂ ਜਿੱਥੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਦੇ ਹਨ, ਉੱਥੇ ਪਿੰਡ ਵਿਚਲੇ ਮੁਢਲਾ ਸਿਹਤ ਕੇਂਦਰ ਅਤੇ ਸਰਕਾਰੀ ਸਕੂਲਾਂ ਨੂੰ ਵੀ ਵੱਡੇ ਪੱਧਰ 'ਤੇ ਮਾਇਕ ਸਹਾਇਤਾ ਦਿੰਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਗੁਰਚਰਨ ਸਿੰਘ ਵਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ (ਮੱਲਕੇ ਰੋਡ) ਨੂੰ ਗੋਦ ਲਿਆ ਹੋਇਆ ਤੇ ਉਸ ਦੀ ਸਮੁੱਚੇ ਰੱਖ-ਰਖਾਅ ਅਤੇ ਬੱਚਿਆਂ ਦੀ ਮੁਸ਼ਕਿਲਾਂ ਦਾ ਜਿੰਮਾ ਇਨ੍ਹਾਂ ਦੇ ਸਿਰ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਚੰਗਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਾਬਕਾ ਸਰਪੰਚ ਰਾਮ ਸਿੰਘ, ਗਮਦੂਰ ਸਿਘ ਸਾਬਕਾ ਪੰਚ, ਸਤਨਾਮ ਸਿੰਘ ਜੌਹਲ ਪੰਚ, ਨਿਰਭੈ ਸਿੰਘ ਬਰਾੜ, ਪ੍ਰਭਜੋਤ ਪ੍ਰਧਾਨ ਅਤੇ ਪਿੰਡ ਦੇ ਹੋਰ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹਾਰ ਕਬੂਲੀ : ਡਾ. ਜਾਗੀਰ ਸਿੰਘ ਅਗਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਮਿੰਨੀ ਸਕੱਤਰੇਤ ਵਿਖੇ ਪਾਠ ਦੇ ਭੋਗ ਪਾਏ
Ad Position 24