ਜਲੰਧਰ, 3 ਅਪ੍ਰੈਲ (ਅ.ਬ.)- ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਨਵੇਂ ਬ੍ਰਾਂਚ ਦਫ਼ਤਰ ਦੇ ਉਦਘਾਟਨ ਨਾਲ ਪੰਜਾਬ 'ਚ ਆਪਣੀ ਸਥਿਤੀ ਦਾ ਵਿਸਥਾਰ ਕੀਤਾ ਹੈ | ਨਵੇਂ ਬ੍ਰਾਂਚ ਦਫ਼ਤਰ ਦਾ ਉਦਘਾਟਨ ਡਾ. ਹੇਮੰਤ ਗਰਗ, ਡਿਪਟੀ ਡਾਇਰੈਕਟਰ-ਕਮ-ਰਿਕਵਰੀ ਅਫ਼ਸਰ, ਪੰਜਾਬ ਨੇ ਕੀਤਾ | ਡਾ. ਗਰਗ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਆਪਕ ਦਿ੍ਸ਼ਟੀਕੋਣ ਦੇ ਅਨੁਸਾਰ, ਜਿਸਦਾ ਉਦੇਸ਼ ਸਾਰੇਆਂ ਦਾ ਵਿਕਾਸ, ਕਾਮਿਆਂ ਦੀ ਭਲਾਈ ਤੇ 'ਵਿਕਸਿਤ ਭਾਰਤ 2047' ਦਿ੍ਸ਼ਟੀਕੋਣ ਦੇ ਤਹਿਤ ਮਜ਼ਬੂਤ ਸੰਸਥਾਗਤ ਢਾਂਚਾ ਬਣਾਉਣਾ ਹੈ | ਈਐਸਆਈਸੀ 15 ਕਰੋੜ ਤੋਂ ਵੱਧ ਲਾਭਪਾਤਰੀਆਂ ਦੀ ਸੇਵਾ ਕਰਨ ਵਾਲੀ ਇੱਕ ਵੱਡੀ, ਏਕੀਕਿ੍ਤ ਸਮਾਜਿਕ ਸੁਰੱਖਿਆ ਅਤੇ ਸਿਹਤ ਸੰਭਾਲ ਸੰਸਥਾਨ ਵਿੱਚ ਬਦਲ ਰਿਹਾ ਹੈ | ਡਾ. ਗਰਗ ਨੇ ਭਾਰਤ ਦੇ ਸਮਾਜਿਕ ਸੁਰੱਖਿਆ ਵਾਤਾਵਰਣ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਮਾਨਯੋਗ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ, ਮਨਸੁਖ ਮਾਂਡਵੀਆ ਦੀ ਦੂਰਦਰਸ਼ੀ ਅਗਵਾਈ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੁਸ਼ਲ ਅਗਵਾਈ ਹੇਠ, ਈਐਸਆਈਸੀ ਨੇ ਆਪਣੀ ਪਹੁੰਚ ਅਤੇ ਸੇਵਾ ਪ੍ਰਦਾਨ ਕਰਨ ਦੇ ਢੰਗਾਂ ਦਾ ਮਹੱਤਵਪੂਰਨ ਵਿਸਥਾਰ ਕੀਤਾ ਹੈ | ਡਾ. ਗਰਗ ਨੇ ਖੇਤਰੀ ਪ੍ਰਭਾਵ ਬਾਰੇ ਗੱਲ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਵਾਂ ਸ਼ਾਖਾ ਦਫ਼ਤਰ ਖੇਤਰ ਵਿੱਚ ਬੀਮਾਯੁਕਤ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਲਾਭਾਂ ਦੀ ਕਾਰਜ਼ਕਾਰੀ ਖੇਤਰ ਦੇ ਹਰ ਕੋਨੇ ਤੱਕ ਸੇਵਾਵਾਂ ਨੂੰ ਮਜ਼ਬੂਤ ਕਰੇਗਾ, ਈਐਸਆਈਸੀ ਦੀ ਪਹੁੰਚ ਨੂੰ ਵਧਾਉਣ ਦੀ ਵਚਨਬੱਧਤਾ ਦੀ ਯਕੀਨੀ ਕਰੇਗਾ |