ਬਰਗਾੜੀ, 3 ਅਪ੍ਰੈਲ (ਨਿੱਜੀ ਪੱਤਰ ਪ੍ਰੇਰਕ)-ਪੰਜਵੀਂ ਇਲਾਜ ਸਿਹਤ ਪ੍ਰਣਾਲੀ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਡਾ. ਕਾਂਉਟ ਸ਼ੀਜਰ ਮੈਟੀ ਦੀ 130ਵੀਂ ਬਰਸੀ ਇਲੈਕਟ੍ਰੋਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਵਲੋਂ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਬਾਬਾ ਫ਼ਰੀਦ ਗੁਰੂਕੁਲ ਕਾਲਜ ਢਿਲਵਾਂ ਕਲਾਂ ਕੋਟਕਪੂਰਾ ਵਿਖੇ ਮਨਾਈ ਗਈ | ਸਮੂਹ ਡਾਕਟਰ ਸਾਹਿਬਾਨਾਂ ਵਲੋਂ ਡਾ. ਮੈਟੀ ਜੀ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ | ਸਮੂਹ ਬੁਲਾਰਿਆਂ ਵਲੋਂ ਡਾ. ਮੈਟੀ ਜੀ ਦੀ ਜੀਵਨੀ ਤੇ ਉਨ੍ਹਾਂ ਵਲੋਂ ਪੈਦਾ ਕੀਤੀ ਇਲੈਕਟ੍ਰੋਹੋਮਿਓਪੈਥੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ. ਪ੍ਰੀਤਮ ਸਿੰਘ ਛੋਕਰ ਤੇ ਸਕੱਤਰ ਡਾ. ਗਗਨ ਅਰੋੜਾ ਨੇ ਇਲੈਕਟ੍ਰੋਹੋਮਿਓਪੈਥੀ ਦੀ ਮਾਨਤਾ ਲਈ ਐਸੋ: ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਤੇ ਨਤੀਜਿਆਂ ਬਾਰੇ ਬਾਰੇ ਦੱਸਿਆ | ਐਸੋ: ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਡਾ. ਮੈਟੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮੂਹ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਦਿਲਬਾਗ ਸਿੰਘ ਜਗਰਾਵਾਂ, ਡਾ. ਰੇਸ਼ਮ ਸਿੰਘ ਪਥਰਾਲਾ, ਡਾ. ਗੁਰਬਚਨ ਸਿੰਘ ਥਰਾਜ, ਡਾ. ਗੁਰਮੇਲ ਚਹਿਲ, ਡਾ. ਲਖਵਿੰਦਰ ਸ਼ਰਮਾ, ਡਾ. ਜਗਸੀਰ ਸਿੰਘ, ਡਾ. ਹਰਪਾਲ ਸਿੰਘ, ਡਾ. ਚੰਦ ਸਿੰਘ, ਡਾ. ਜਸਵੰਤ ਸਿੰਘ, ਡਾ. ਅਵਤਾਰ ਸਿੰਘ, ਡਾ. ਬਲਵੀਰ ਸਿੰਘ, ਡਾ. ਸਨਦੀਪ ਸਿੰਘ, ਡਾ. ਗੁਰਦੇਵ ਸਿੰਘ, ਡਾ. ਮੇਜਰ ਸਿੰਘ, ਡਾ. ਮੁਹੰਮਦ ਸ਼ਰੀਫ, ਡਾ. ਸੁਖਦੇਵ ਸਿੰਘ, ਡਾ. ਦਰਸ਼ਨ ਸਿੰਘ, ਡਾ. ਦਿਲਬਾਗ ਸਿੰਘ ਆਦਿ ਹਾਜ਼ਰ ਸਨ |