13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਲੈਕ. ਕੰਵਲਜੀਤ ਕੌਰ ਨੂੰ ਸਨਮਾਨਿਤ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਰੁਪਾਣਾ, 17 ਅਪ੍ਰੈਲ (ਜਗਜੀਤ ਸਿੰਘ)-ਐੱਸ.ਸੀ.ਆਰ.ਟੀ. ਦੇ ਦਿਸ਼ਾ-ਨਿਰਦੇਸ਼ ਕੰਵਲਜੀਤ ਕੌਰ ਲੈਕਚਰਾਰ ਪੰਜਾਬੀ ਪੀ.ਐੱਮ. ਸ੍ਰੀ ਸਕੂਲ (ਲੜਕੇ) ਰੁਪਾਣਾ ਵਲੋਂ ਵਿਦਿਆਰਥੀ ਜੀਵਨ ਵਿਚ ਸੰਤੁਲਿਤ ਮਨ ਸੰਬੰਧੀ ਕਿਰਿਆਤਮਕ ਖੋਜ ਕੀਤੀ ਗਈ, ਜਿਸ ਵਿਚ 80 ਵਿਦਿਆਰਥੀਆਂ ਦੇ ਘਰੇਲੂ ਹਾਲਾਤਾਂ ਦੇ ਨਾਲ ਹੋਣ ਵਾਲੇ ਪ੍ਰਭਾਵ ਤੇ ਵਿਹਾਰਕ ਤਬਦੀਲੀ ਸੰਬੰਧੀ ਅੰਕੜੇ ਇਕੱਠੇ ਕੀਤੇ ਗਏ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਬਰਕੰਦੀ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਕੰਵਲਜੀਤ ਕੌਰ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ | ਪਿ੍ੰਸੀਪਲ ਮਹੇਸ਼ ਕੁਮਾਰ ਨੇ ਦੱਸਿਆ ਕਿ ਡਾਇਟ ਬਰਕੰਦੀ ਪਿ੍ੰਸੀਪਲ ਵਲੋਂ ਸੰਬੰਧਿਤ ਕਾਪੀਆਂ ਪ੍ਰਕਾਸ਼ਿਤ ਕਰਵਾ ਕੇ ਸਕੂਲ ਲਾਇਬ੍ਰੇਰੀ ਵਿਚ ਰੱਖਣ ਲਈ ਦਿੱਤੀਆਂ ਗਈਆਂ, ਤਾਂ ਜੋ ਵਿਦਿਆਰਥੀ ਇਸ ਦਾ ਲਾਭ ਲੈ ਸਕਣ | ਇਸ ਮੌਕੇ ਟੀਕੂ ਜ਼ੈਲਦਾਰ, ਚੇਅਰਮੈਨ ਹਰਜਿੰਦਰ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਨਰਿੰਦਰਪਾਲ ਸਿੰਘ ਰੋਮੀ ਮੱਕੜ ਨੂੰ ਸਦਮਾ-ਮਾਤਾ ਦਾ ਦਿਹਾਂਤ
Ad Position 24