12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿਚ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਹਰ ਸਾਲ ਵਾਂਗ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਮਨੀਸ਼ ਚੋਪੜਾ ਨੇ ਦੱਸਿਆ ਕਿ ਰਾਸ਼ੀ ਨੇ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ, ਪਰੀਜਾਦ ਬਰਾੜ ਨੇ 97.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਅਸਨੇਹਦੀਪ ਸਿੰਘ ਨੇ 97.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪੰਜ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਫਜ਼ਰ ਨੇ 97.2 ਪ੍ਰਤੀਸ਼ਤ, ਲਵਜੀਤ ਨੇ 96.6 ਪ੍ਰਤੀਸ਼ਤ, ਅਵਧ ਨੇ 96.2 ਪ੍ਰਤੀਸ਼ਤ, ਦਿਵਿਅਮ ਨੇ 96 ਪ੍ਰਤੀਸ਼ਤ, ਸਤਵੀਰ ਕੌਰ ਨੇ 96 ਪ੍ਰਤੀਸ਼ਤ, ਸਾਇਨਾ ਤੇ ਜੈਸਮੀਨ ਨੇ 95.8 ਪ੍ਰਤੀਸ਼ਤ, ਅਰਨਵ ਚੋਪੜਾ ਨੇ 95.6 ਪ੍ਰਤੀਸ਼ਤ, ਯਸਿਕਾ ਨੇ 95.4 ਪ੍ਰਤੀਸ਼ਤ, ਏਕਮਨੂਰ ਕੌਰ ਤੇ ਗੁਰਨਾਜ ਸਿੰਘ ਨੇ 95.2 ਪ੍ਰਤੀਸ਼ਤ, ਗੁਰਮਹਿਕ ਕੌਰ ਨੇ 94.8 ਪ੍ਰਤੀਸ਼ਤ, ਸੁਖਮਨ ਕੌਰ ਨੇ 94.6 ਪ੍ਰਤੀਸ਼ਤ, ਅਮਾਨਤਪਾਲ ਕੌਰ ਤੇ ਕੁੰਵਰਰਾਜ ਨੇ 94.2 ਪ੍ਰਤੀਸ਼ਤ, ਸਰਿਅੰਸ਼ੀ ਨੇ 94 ਪ੍ਰਤੀਸ਼ਤ, ਹਰਨੂਰ ਕੌਰ ਨੇ 93.8 ਪ੍ਰਤੀਸ਼ਤ, ਨਵਰਾਜ ਕੌਰ, ਐਸ਼ਮੀਤ ਕੌਰ, ਜਸਮੀਨ ਕੌਰ ਤੇ ਅਰਮਾਨਪ੍ਰੀਤ ਕੌਰ ਨੇ 93.6 ਪ੍ਰਤੀਸ਼ਤ, ਸੁਪਨਪ੍ਰੀਤ ਕੌਰ, ਅਮਾਨਤ ਕੌਰ, ਗੁਰਸਿਫਤ ਕੌਰ ਤੇ ਸਿਮਰਨ ਕੌਰ ਨੇ 93.4 ਪ੍ਰਤੀਸ਼ਤ, ਜਪਨੀਤ ਕੌਰ ਤੇ ਹਰਸਿਮਰਤ ਕੌਰ ਨੇ 92.8 ਪ੍ਰਤੀਸ਼ਤ, ਹਰਸਿਮਰਨ ਸਿੰਘ ਬਰਾੜ, ਲਵਲੀਨ ਕੌਰ ਤੇ ਮਨਵੀਰ ਕੌਰ ਨੇ 92.6 ਪ੍ਰਤੀਸ਼ਤ, ਸਿਧੀ ਤ ਲਵਿਸ਼ ਕੁਮਾਰ ਨੇ 92.4 ਪ੍ਰਤੀਸ਼ਤ, ਏਕਮਜੋਤ ਕੌਰ ਨੇ 92 ਪ੍ਰਤੀਸ਼ਤ, ਰਿਧਮਪ੍ਰੀਤ ਕੌਰ ਨੇ 91.6 ਪ੍ਰਤੀਸ਼ਤ, ਤਮੰਨਾ ਨੇ 91.4 ਪ੍ਰਤੀਸ਼ਤ, ਕਰਤਾਪ੍ਰੀਤ ਸਿੰਘ ਨੇ 91 ਪ੍ਰਤੀਸ਼ਤ, ਜਾਨਵੀ ਤੇ ਸਹਿਜਵੀਰ ਸਿੰਘ ਨੇ 90.8 ਪ੍ਰਤੀਸ਼ਤ, ਪ੍ਰੀਤ ਸਿੰਘ ਤੇ ਰਿਧੀ ਨੇ 90.6 ਪ੍ਰਤੀਸ਼ਤ, ਜਸ਼ਨ ਗਰਗ ਨੇ 90.4 ਪ੍ਰਤੀਸ਼ਤ, ਸੁਖਪ੍ਰੀਤ ਕੌਰ ਸੁਖਮਨਪ੍ਰੀਤ ਕੌਰ, ਪਰਨੀਤ ਕੌਰ, ਜੈਸਮੀਨ ਕੌਰ ਤੇ ਰਵਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਸੰਸਥਾਪਕ ਮਹੰਤ ਕਸ਼ਮੀਰ ਸਿੰਘ ਅਤੇ ਪਿ੍ੰਸੀਪਲ ਮਨੀਸ਼ ਚੋਪੜਾ ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਦੇ ਜਨਮ ਦਿਹਾੜੇ ਨੰੂ ਸਮਰਪਿਤ ਪਿੰਡ ਬਰਿਆਰ ਵਿਖੇ ਲਗਾਇਆ ਲੰਗਰ ਅਗਲੀ ਖ਼ਬਰ 10ਵੀਂ ਕਲਾਸ ਦੇ ਨਤੀਜੇ 'ਚ ਟਾਪਰ ਰਹੇ ਵਿਦਿਆਰਥੀਆਂ ਲਈ ਸਨਮਾਨ ਸਮਾਗਮ ਕਰਵਾਇਆ
Ad Position 24