ਸਾਦਿਕ, 10 ਮਈ (ਗੁਰਭੇਜ ਸਿੰਘ ਚੌਹਾਨ)-ਜਿਸ ਤਰ੍ਹਾਂ ਬੀ ਜੇ ਪੀ ਦੀ ਸਰਕਾਰ ਈ.ਡੀ ਦਾ ਦੁਰ ਉਪਯੋਗ ਕਰ ਰਹੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਵਿਜੀਲੈਂਸ ਅਤੇ ਪੁਲਿਸ ਦਾ ਦੁਰ ਉਪਯੋਗ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਖਿਲਾਫ਼ ਕਰ ਰਹੀ ਹੈ, ਉਹ ਸਰਾਸਰ ਗਲਤ ਹੈ | ਕਿਸਾਂਨ ਕਾਂਗਰਸ ਦੇ ਗੋਲੇਵਾਲਾ ਤੋਂ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਤਰਲੋਚਨ ਸਿੰਘ ਅਤੇ ਬਲਵੰਤ ਸਿੰਘ ਸਾਬਕਾ ਸਰਪੰਚ ਪਹਿਲੂਵਾਲਾ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਹੈ | ਕਾਂਗਰਸ ਦੇ ਬਲਾਕ ਪ੍ਰਧਾਨ ਗੁਰਸ਼ਵਿੰਦਰ ਸਿੰਘ 'ਤੇ ਵੀ ਬਦਲਾਖ਼ੋਰੀ ਤਹਿਤ ਕਾਰਵਾਈ ਕੀਤੀ ਗਈ ਹੈ | ਉਕਤ ਕਾਰਵਾਈ ਸਾਡੇ ਭਾਈਚਾਰੇ ਵਿਚ ਵੀ ਫਰਕ ਪਾਉਂਦੀ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜਵਿੰਦਰ ਸਿੰਘ ਪੱਪੂ ਸ਼ਿਮਰੇਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਂਨ ਕਾਂਗਰਸ ਨੇ ਪ੍ਰੈਸ ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਵਲੋਂ ਕਿਸੇ 'ਤੇ ਵੀ ਝੂਠਾ ਪਰਚਾ ਦੇਣਾ ਸੌ ਫ਼ੀਸਦੀ ਗਲਤ ਹੈ | ਇਸ ਮੌਕੇ ਉਨ੍ਹਾਂ ਨਾਲ ਸੁਖਚਰਨ ਸਿੰਘ ਸਕੱਤਰ ਪੰਜਾਬ ਕਿਸਾਨ ਕਾਂਗਰਸ, ਗੁਰਮੀਤ ਸਿੰਘ ਝਾੜੀਵਾਲਾ ਵਾਲਾ, ਸਰਦੂਲ ਸਿੰਘ ਗੋਲੇਵਾਲਾ ਮੀਤ ਪ੍ਰਧਾਨ ਕਿਸਾਨ ਕਾਂਗਰਸ, ਜਸਪ੍ਰੀਤ ਬਰਾੜ, ਪ੍ਰਗਟ ਸਿੰਘ ਵਿਰਕ, ਅਮਰੀਕ ਸੰਧੂ, ਨਰਿੰਦਰ ਪਾਲ ਬਰਾੜ, ਜਗਸੀਰ ਸਿੰਘ ਸੇਖੋਂ, ਮੋਹਕਮ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਪਾਰਟੀ, ਪ੍ਰਗਟ ਸਿੰਘ ਵਿਰਕ, ਗੁਰਤਾਜ ਸਿੰਘ ਐਡਵੋਕੇਟ, ਨੀਰ ਇੰਦਰ ਸਿੰਘ ਐਡਵੋਕੇਟ, ਜਸਮੀਤ ਬਰਾੜ ਐਡਵੋਕੇਟ ਸੁਰਜੀਤ ਸਿੰਘ ਜੰਡੋਕੇ ਐਡਵੋਕੇਟ ਵੀ ਹਾਜ਼ਰ ਸਨ |