ਜੈਤੋ, 10 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਹਲਕੇ ਦੀ ਰਾਜਨੀਤੀ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਅਤੇ ਸਮਾਜ ਸੇਵੀ ਐਡਵੋਕੇਟ ਅਮਿਤ ਮਿੱਤਲ ਗੋਲਟੂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਹ ਸ਼ਮੂਲੀਅਤ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੌਕੇ ਵਿਧਾਇਕ ਅਮੋਲਕ ਸਿੰਘ ਨੇ ਐਡਵੋਕੇਟ ਅਮਿਤ ਮਿੱਤਲ ਗੋਲਟੂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਮਿਲਜੁਲ ਕੇ ਹਲਕੇ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ | ਐਡਵੋਕੇਟ ਅਮਿਤ ਮਿੱਤਲ ਗੋਲਟੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਹਲਕਾ ਜੈਤੋ ਵਿਚ ਵਿਧਾਇਕ ਅਮੋਲਕ ਸਿੰਘ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਨਰੇਸ਼ ਜਿੰਦਲ ਸੀਨੀਅਰ ਮੀਤ ਪ੍ਰਧਾਨ ਵਪਾਰ ਮੰਡਲ ਪੰਜਾਬ, ਹਰਮਿਸਰਨ ਸਿੰਘ ਮਲਹੋਤਰਾ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਫ਼ਰੀਦਕੋਟ, ਧਰਮਜੀਤ ਸਿੰਘ ਧਾਲੀਵਾਲ ਚੇਅਰਮੈਨ ਵਾਟਰ ਅਤੇ ਸੀਵਰੇਜ ਬੋਰਡ ਪੰਜਾਬ, ਗੋਬਿੰਦਰ ਸਿੰਘ ਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਸਾਬਕਾ ਪ੍ਰਧਾਨ ਡਾ. ਹਰੀਸ਼ ਚੰਦਰ, ਅੰਕੁਸ਼ ਬਾਂਸਲ ਬਲਾਕ ਪ੍ਰਧਾਨ, ਬੱਬੂ ਧਰਮਸੌਤ, ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ ਗੁਲਾਬਗੜ੍ਹ, ਜਸਕਰਨ ਸਿੰਘ ਜੱਸ ਬਰਾੜ ਸਰਪੰਚ ਨਵਾਂ ਰੋੜੀਕਪੂਰਾ, ਜਸਪਾਲ ਸਿੰਘ ਜੱਸਾ ਬਰਾੜ ਸਰਪੰਚ ਰੋੜੀਕਪੂਰਾ, ਜਸਵਿੰਦਰ ਸਿੰਘ ਮੱਗੂ ਸਰਪੰਚ ਅਜਿੱਤ ਗਿੱਲ, ਗੁਰਪਿਆਰ ਸਿੰਘ ਐਲ.ਆਈ.ਸੀ., ਡਾ. ਹਰਪਾਲ ਸਿੰਘ ਰਾਮੂੰਵਾਲਾ, ਰਣਧੀਰ ਸਿੰਘ ਖੱਚੜ੍ਹਾ, ਸਰਬਜੀਤ ਕੌਰ ਜੋਨ ਜੈਤੋ, ਸਰਬਜੀਤ ਕੌਰ ਮੱਤਾ, ਅਮਨਦੀਪ ਸਿੰਘ ਧਾਲੀਵਾਲਾ, ਤਲਵਿੰਦਰ ਸਿੰਘ ਕਿੰਦਾ ਢਿੱਲੋਂ ਕੋਠੇ ਰਾਮਸਰ, ਬਲਕਾਰ ਸਿੰਘ, ਚਮਕੌਰ ਸਿੰਘ, ਗੁਰਭੇਜ ਸਿੰਘ ਬਰਾੜ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਮਾਜਸੇਵੀ ਸ਼ੇਖਰ ਸ਼ਰਮਾ, ਖੁਸ਼ਦਿਲ ਮਿੱਤਲ ਗੋਲਾ ਅਗਰਵਾਲ, ਰਾਜੀਵ ਮਿੱਤਲ, ਬਾਬਾ ਕੁਲਵਿੰਦਰ ਚਿਸ਼ਤੀ, ਵਿਨੈ ਸੇਠੀ, ਬੱਬੂ ਸੇਠੀ, ਸ਼ੈਰੀ ਅਰੋੜਾ, ਗਗਨ ਅਰੋੜਾ, ਮੁਨੀਸ਼ ਕੁਮਾਰ ਮਹਾਂਵੀਰ ਪਾਰਕ, ਬਵੇਸ਼, ਹਨੀ, ਦਿਲਸ਼ਾਦ ਖਾਨ, ਨਦੀਮ ਖ਼ਾਨ, ਧੀਰੂ ਜੈਨ ਅਤੇ ਸੈਕੀ ਗਰਗ ਬਰੈਂਡ ਸਟੂਡਿਓ ਆਦਿ ਹਾਜ਼ਰ ਸਨ |