13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਆਰਟ ਆਫ਼ ਲਿਵਿੰਗ ਵਲੋਂ ਖ਼ੂਨਦਾਨ ਕੈਂਪ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮਲੋਟ, 10 ਮਈ (ਪਾਟਿਲ)-ਆਰਟ ਆਫ਼ ਲਿਵਿੰਗ ਸੰਸਥਾ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਦੇ 70ਵੇਂ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਰਟ ਆਫ਼ ਲਿਵਿੰਗ ਮਲੋਟ ਚੈਪਟਰ ਦੇ ਟੀਚਰ ਦੀਪਕ ਮੱਕੜ ਨੇ ਦੱਸਿਆ ਕਿ ਕੈਂਪ ਵਿਚ ਮਲੋਟ ਚੈਪਟਰ ਦੀ ਟੀਮ ਦੇ ਮੈਂਬਰ ਬਰਿੰਦਰ ਸਿੰਘ, ਰਾਜੀਵ ਕੁੱਕੜ, ਮੰਜੂ ਬਾਂਸਲ, ਅੰਕੁਰ ਸਿਡਾਨਾ, ਡਿੰਪਲ ਗਰੋਵਰ, ਰਾਘਵ ਅਸੀਜਾ, ਪਰਦੀਪ ਬਾਂਸਲ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਨੀ ਚਗਤੀ, ਰਾਕੇਸ਼ ਕੁਮਾਰ ਸਮੇਤ 35 ਵਿਅਕਤੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਤੇ ਸਤੀਸ਼ ਗੋਇਲ ਵੀ ਇਸ ਖ਼ੂਨਦਾਨ ਕੈਂਪ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਮਨੋਜ ਅਸੀਜਾ ਤੇ ਸਤੀਸ਼ ਗੋਇਲ ਵਲੋਂ ਖ਼ੂਨਦਾਨੀਆਂ ਨੂੰ ਸਰਟੀਫ਼ਿਕੇਟ ਤੇ ਤਗ਼ਮੇ ਵੰਡ ਕੇ ਸਨਮਾਨਿਤ ਕੀਤਾ ਗਿਆ | ਕੈਂਪ ਦੌਰਾਨ ਗੁਪਤਾ ਬਲੱਡ ਬੈਂਕ ਦੀ ਟੀਮ ਦੇ ਇੰਚਾਰਜ ਡਾ. ਮਨਮੀਤ ਕੌਰ, ਅਸ਼ੋਕ ਕੁਮਾਰ ਟੈਕਨੀਕਲ ਸੁਪਰਵਾਈਜ਼ਰ ਅਤੇ ਉਨ੍ਹਾਂ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਮਨੋਜ ਅਸੀਜਾ ਸਮੇਤ ਹਾਜ਼ਰ ਲੋਕਾਂ ਨੇ ਖ਼ੂਨਦਾਨ ਨੂੰ ਮਹਾਂਦਾਨ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦਾ ਚੋਣ ਇਜਲਾਸ ਹੋਇਆ ਅਗਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ 43 ਲੱਖ ਰੁਪਏ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਕੀ...
Ad Position 24