13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਿੱਟੀ, ਰੇਤਾ, ਬਜਰੀ, ਸੀਮੈਂਟ ਆਦਿ ਨੂੰ ਬਿਨਾਂ ਢਕੇ ਆਵਾਜਾਈ ਕਰਨ 'ਤੇ ਪੂਰਨ ਰੋਕ •ਸੜਕ ਹਾਦਸੇ ਰੋਕਣ ਲਈ ਪਾਬੰਦੀ ਆਦੇਸ਼ ਕੀਤੇ ਜਾਰੀ-ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿਚ ਉਸਾਰੀ ਦੇ ਕੰਮਾਂ ਵਿਚ ਵਰਤੋਂ ਆਉਣ ਵਾਲਾ ਸਾਮਾਨ ਜਿਵੇਂ ਕਿ ਮਿੱਟੀ, ਰੇਤਾ, ਬਜਰੀ, ਸੀਮੈਂਟ, ਇੱਟਾਂ ਆਦਿ ਨੂੰ ਬਿਨਾਂ ਢੱਕੇ ਆਵਾਜਾਈ ਕਰਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ | ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਵਿਅਕਤੀਆਂ ਵਲੋਂ ਉਸਾਰੀ ਦੇ ਕੰਮਾਂ ਵਿਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬਜਰੀ, ਸੀਮੈਂਟ, ਇੱਟਾਂ ਆਦਿ ਨੂੰ ਬਿਨਾਂ ਢਕੇ ਟਰੈਕਟਰ, ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ-ਵੱਖ ਸਥਾਨਾਂ 'ਤੇ ਲਿਜਾਇਆ ਜਾਂਦਾ ਹੈ | ਇਸ ਆਵਾਜਾਈ ਦੌਰਾਨ, ਬਰੀਕ ਸਮਾਨ ਸੜਕ ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਜਿਸ ਨਾਲ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ | ਇਹ ਪਾਬੰਦੀ ਆਦੇਸ਼ 8 ਜੁਲਾਈ 2026 ਤੱਕ ਲਾਗੂ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧੱਲੇਕੇ ਵਿਖੇ ਵਿਕਾਸ ਕਾਰਜ ਜ਼ੋਰਾਂ 'ਤ ਅਗਲੀ ਖ਼ਬਰ ਵਾਰਡ ਨੰਬਰ 28 ਤੋਂ ਨੌਜਵਾਨ ਆਗੂ ਹਰਬੰਸ ਸਿੰਘ ਰੈਂਬੋ ਵਲੋਂ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ •ਕਿਹਾ-ਮੁਹੱਲਾ ਵਾਸੀਆਂ...
Ad Position 24