10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੜਕ ਹਾਦਸੇ ’ਚ ਇਲੈਕਟ੍ਰੀਸ਼ਨ ਦੀ ਮੌਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੋ ਸਰਕਲਾਂ ਦੇ ਪ੍ਰਧਾਨ ਲਗਾਏ

ਕੋਟਕਪੂਰਾ, 9 ਸਤੰਬਰ (ਮੋਹਰ ਸਿੰਘ ਗਿੱਲ)-ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੋਹਾਰ ਵਾਲਾ ਜ਼ਿਲ੍ਹਾ ਫ਼ਰੀਦਕੋਟ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਮੁਦਈ ਦਾ ਭਰਾ ਜਤਿੰਦਰ ਸਿੰਘ (42) ਜੋ ਕਿ ਇਲੈਕਟ੍ਰੀਸ਼ਨ ਦਾ ਕੰਮ ਕਰਨ ਲਈ ਸ਼ਹਿਰ ਕੋਟਕਪੂਰਾ ਵਿਖੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਆਇਆ ਸੀ। ਮੁਕਤਸਰ ਰੋਡ ਕੋਟਕਪੂਰਾ ਰੇਲਵੇ ਫ਼ਲਾਈਓਵਰ ਦੇ ਹੇਠ ਉਤਰਨ ਸਮੇਂ ਸਾਹਮਣੇ ਤੋਂ ਇਕ ਨਾਮਲੂਮ ਵਹੀਕਲ ਦੇ ਡਰਾਇਵਰ ਨੇ ਬਿਨ੍ਹਾਂ ਹਾਰਨ ਮਾਰੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਜਤਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਮੌਕੇ ਤੋਂ ਆਪਣੇ ਵਹੀਕਲ ਸਮੇਤ ਫ਼ਰਾਰ ਹੋ ਗਿਆ।

Ad Position 21
repet_subhas-goyals [Copy P29]
ਮਿ੍ਤਕ ਜਤਿੰਦਰ ਸਿੰਘ 10-09-2026
ਕੋਟਕਪੂਰਾ, 9 ਸਤੰਬਰ (ਮੋਹਰ ਸਿੰਘ ਗਿੱਲ)-ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੋਹਾਰ ਵਾਲਾ ਜ਼ਿਲ੍ਹਾ ਫ਼ਰੀਦਕੋਟ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਮੁਦਈ ਦਾ ਭਰਾ ਜਤਿੰਦਰ ਸਿੰਘ (42) ਜੋ ਕਿ ਇਲੈਕਟ੍ਰੀਸ਼ਨ ਦਾ ਕੰਮ ਕਰਨ ਲਈ ਸ਼ਹਿਰ ਕੋਟਕਪੂਰਾ ਵਿਖੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਆਇਆ ਸੀ। ਮੁਕਤਸਰ ਰੋਡ ਕੋਟਕਪੂਰਾ ਰੇਲਵੇ ਫ਼ਲਾਈਓਵਰ ਦੇ ਹੇਠ ਉਤਰਨ ਸਮੇਂ ਸਾਹਮਣੇ ਤੋਂ ਇਕ ਨਾਮਲੂਮ ਵਹੀਕਲ ਦੇ ਡਰਾਇਵਰ ਨੇ ਬਿਨ੍ਹਾਂ ਹਾਰਨ ਮਾਰੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਜਤਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਮੌਕੇ ਤੋਂ ਆਪਣੇ ਵਹੀਕਲ ਸਮੇਤ ਫ਼ਰਾਰ ਹੋ ਗਿਆ। ਇਸ ਹਾਦਸੇ ’ਚ ਜਤਿੰਦਰ ਸਿੰਘ ਦੇ ਕਾਫੀ ਜ਼ਿਆਦਾ ਸੱਟਾਂ ਲੱਗ ਗਈਆਂ, ਜਿਸ ਨੂੰ ਇਲਾਜ਼ ਲਈ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਅਤੇ ਫ਼ਿਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਿ੍ਤਕ ਦੇ ਭਰਾ ਨੇ ਦੱਸਿਆ ਹੈ ਕਿ ਜਤਿੰਦਰ ਸਿੰਘ ਇਕ ਲੜਕੇ ਅਤੇ ਇਕ ਲੜਕੀ ਦਾ ਪਿਤਾ ਸੀ।
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਕੋਟਕਪੂਰਾ ਦੇ ਮੁੱਖ ਗੇਟਾਂ ’ਤੇ ਗੰਦਗੀ ਦੇ ਢੇਰਾਂ ਤੋਂ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀਨੌ ’ਚ ਸਵੱਛਤਾ ਪਖ਼ਵਾੜਾ ਮਨਾ ਕੇ ਸਫ਼ਾਈ ਸਬੰਧੀ ਜਾਣਕਾਰੀ ਦਿੱਤੀ
Ad Position 24