10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜਸਪਾਲ ਸਿੰਘ ਪੰਜਗਰਾਈਂ ਨੇ ਰੋਮਾਣਾ ਅਲਬੇਲ ਸਿੰਘ ’ਚ ਬਜ਼ੁਰਗਾਂ ਨੂੰ ਸਾਮਾਨ ਵੰਡਿਆ

ਜੈਤੋ, 9 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ. ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬਜ਼ੁਰਗ ਅਤੇ ਲੋੜਵੰਦ ਅੰਗਹੀਣਾਂ ਨੂੰ ਜ਼ਰੂਰਤਮੰਦ ਸਹੂਲਤਾਂ ਦੇਣ ਲਈ ਹਰ ਪਿੰਡ ਅਤੇ ਸੱਥ ਵਿਚ ਜਾ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਜੈਤੋ, 9 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਬਜ਼ੁਰਗ ਅਤੇ ਲੋੜਵੰਦ ਅੰਗਹੀਣਾਂ ਨੂੰ ਜ਼ਰੂਰਤਮੰਦ ਸਹੂਲਤਾਂ ਦੇਣ ਲਈ ਹਰ ਪਿੰਡ ਅਤੇ ਸੱਥ ਵਿਚ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਸਕੀਮਾਂ ਲੈ ਕੇ ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਲੱਗੇ ਰਹਿਣ ਵਾਲੇ ਜਸਪਾਲ ਸਿੰਘ ਪੰਜਗਰਾਈਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਬਾਬਾ ਸੁਖਬੀਰ ਦਾਸ ਦੀ ਅਗਵਾਈ ਹੇਠ ਸ੍ਰੀ ਚੰਦਰ ਨਗਰ ਡੇਰਾ ਵਿਖੇ ਜ਼ਰੂਰਤਮੰਦ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਟਰਾਈਸਾਈਕਲ, ਵੀਲ੍ਹ ਚੇਅਰ, ਖੂੰਡੀਆਂ, ਗੋਡੇ ਬੈਲਟਾਂ, ਕੰਨ੍ਹਾਂ ਨੇ ਮਸ਼ੀਨਾਂ, ਵਾਕਰ ਡੈਸਕ ਅਤੇ ਹੋਰ ਬਹੁਤ ਸਾਰਾ ਸਮਾਨ ਵੰਡਿਆ ਗਿਆ। ਇਸ ਮੌਕੇ ਬਾਬਾ ਸੁਖਬੀਰ ਦਾਸ ਰੋਮਾਣਾ ਅਲਬੇਲ ਸਿੰਘ ਅਤੇ ਜਸਵਿੰਦਰ ਸਿੰਘ ਬਰਾੜ ਮੱਤਾ ਅਤੇ ਜਗਦੀਸ ਸਿੰਘ ਗਿੱਲ ਭਾਜਪਾ ਦੇ ਸੀਨੀਅਰ ਆਗੂ ਵਲੋਂ ਜਸਪਾਲ ਸਿੰਘ ਪੰਜਗਰਾਈਂ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਬਾਰੇ ਸ਼ਲਾਘਾ ਕੀਤੀ। ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਹਰ ਪਿੰਡ ਤੱਕ ਲੋਕ ਸੇਵਾ ਲਈ ਕੰਮ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ। ਇਸ ਮੌਕੇ ਸੇਵਾਦਾਰ ਗਿੰਦਰ ਸਿੰਘ ਰੋਮਾਣਾ, ਬਲਵਿੰਦਰ ਸਿੰਘ ਬਰਗਾੜੀ, ਲਖਵੀਰ ਸਿੰਘ ਢਿੱਲਵਾਂ, ਰਮਨ ਮਲਹੋਤਰਾ, ਗੁਰਮੀਤ ਸਿੰਘ ਰਾਮੇਆਣਾ ਅਤੇ ਮਨਜੀਤ ਸਿੰਘ ਦਲ ਸਿੰਘ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਅਨਾਜ ਮੰਡੀ ਕੋਟਕਪੂਰਾ ਦੇ ਮੁੱਖ ਗੇਟਾਂ ’ਤੇ ਗੰਦਗੀ ਦੇ ਢੇਰਾਂ ਤੋਂ ਰਾਹਗੀਰ ਪ੍ਰੇਸ਼ਾਨ
Ad Position 24