ਰਾਣਾ ਗੁਰਮੀਤ ਸਿੰਘ ਸੋਢੀ, ਗੋਰਾ ਪਠੇਲਾ ਤੇ ਦੁਕਾਨਦਾਰ ਡੀ.ਆਰ.ਐੱਮ. ਨੂੰ ਮਿਲੇ ਓਵਰਬ੍ਰਿਜ ਹੇਠਾਂ ਬੰਦ ਰਸਤਾ ਖੋਲ੍ਹਣ ਦੀ ਮੰਗ ਉਠਾਈ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਰਾਜੇਸ਼ ਗੋਰਾ ਪਠੇਲਾ ਸਮੇਤ ਜਲਾਲਾਬਾਦ ਰੋਡ ਓਵਰਬ੍ਰਿਜ ਫਾਟਕ ਨੇੜਲੇ ਦੁਕਾਨਦਾਰਾਂ ਨੇ ਫ਼ਿਰੋਜ਼ਪੁਰ ਰੇਲਵੇ ਦੇ ਡੀ. ਆਰ.
ਡ
ਡੀ.ਆਰ.ਐੱਮ. ਨਾਲ ਮੁਲਾਕਾਤ ਕਰਦੇ ਹੋਏ ਰਾਣਾ ਗੁਰਮੀਤ ਸਿੰਘ ਸੋਢੀ, ਰਾਜੇਸ਼ ਗੋਰਾ ਪਠੇਲਾ ਅਤੇ ਦੁਕਾਨਦਾਰ।
13-09-2026
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਰਾਜੇਸ਼ ਗੋਰਾ ਪਠੇਲਾ ਸਮੇਤ ਜਲਾਲਾਬਾਦ ਰੋਡ ਓਵਰਬ੍ਰਿਜ ਫਾਟਕ ਨੇੜਲੇ ਦੁਕਾਨਦਾਰਾਂ ਨੇ ਫ਼ਿਰੋਜ਼ਪੁਰ ਰੇਲਵੇ ਦੇ ਡੀ.ਆਰ.ਐੱਮ. ਸੰਜੀਵ ਕੁਮਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜਲਾਲਾਬਾਦ ਰੋਡ ਫਾਟਕ ਨੇੜੇ ਰੇਲਵੇ ਵਲੋਂ ਦੋਵੇਂ ਪਾਸਿਆਂ ਕੀਤੀ ਜਾ ਰਹੀ ਚਾਰਦੀਵਾਰੀ ਦਾ ਮੁੱਦਾ ਉਠਾਉਂਦਿਆਂ ਓਵਰਬ੍ਰਿਜ ਦੇ ਹੇਠਾਂ ਦੋਪਹੀਆ ਵਾਹਨਾਂ ਲਈ ਰਸਤਾ ਖੋਲ੍ਹਣ ਦੀ ਮੰਗ ਕੀਤੀ। ਰਾਣਾ ਗੁਰਮੀਤ ਸਿੰਘ ਸੋਢੀ, ਰਾਜੇਸ਼ ਗੋਰਾ ਪਠੇਲਾ ਤੇ ਦੁਕਾਨਦਾਰਾਂ ਨੇ ਡੀ.ਆਰ.ਐੱਮ. ਨੂੰ ਦੱਸਿਆ ਕਿ ਦੁਕਾਨਦਾਰ ਲੰਮੇ ਸਮੇਂ ਤੋਂ ਫਾਟਕ ਦੇ ਹੇਠਾਂ ਦੋਪਹੀਆ ਵਾਹਨਾਂ ਲਈ ਰਸਤਾ ਖੋਲ੍ਹਣ ਦੀ ਮੰਗ ਕਰ ਰਹੇ ਹਨ, ਪਰ ਹੁਣ ਰੇਲਵੇ ਵਲੋਂ ਰੇਲਵੇ ਲਾਈਨਾਂ ਦੇ ਦੋਵੇਂ ਪਾਸਿਆਂ ਚਾਰਦੀਵਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਓਵਰਬ੍ਰਿਜ ਦੇ ਹੇਠਾਂ ਦੋਪਹੀਆ ਵਾਹਨਾਂ ਲਈ ਰਸਤਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਫਾਟਕ ਦੇ ਦੂਜੇ ਪਾਸੇ ਆਉਣ-ਜਾਣ ਵਾਲੇ ਲੋਕਾਂ ਨੂੰ ਲੰਮਾ ਰਸਤਾ ਤਹਿ ਨਾ ਕਰਨਾ ਪਵੇ। ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਤੋਂ ਇੱਥੇ ਓਵਰਬ੍ਰਿਜ ਬਣਿਆ ਹੈ, ਉਦੋਂ ਤੋਂ ਫਾਟਕ ਦੇ ਦੂਜੇ ਪਾਸੇ ਜਾਣ ਲਈ ਲੋਕਾਂ ਨੂੰ ਓਵਰਬ੍ਰਿਜ ਰਾਹੀਂ ਲੰਮਾ ਰਸਤਾ ਤਹਿ ਕਰਨਾ ਪੈਂਦਾ ਹੈ। ਜੇਕਰ ਓਵਰਬ੍ਰਿਜ ਦੇ ਹੇਠਾਂ ਦੋਪਹੀਆ ਵਾਹਨਾਂ ਲਈ ਰਸਤਾ ਖੋਲ੍ਹ ਦਿੱਤਾ ਜਾਂਦਾ ਹੈ ਤਾਂ ਲੋਕ ਆਸਾਨੀ ਨਾਲ ਦੂਜੇ ਪਾਸੇ ਪਹੁੰਚ ਸਕਣਗੇ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ। ਦੁਕਾਨਦਾਰਾਂ ਨੇ ਕਿਹਾ ਕਿ ਓਵਰਬ੍ਰਿਜ ਬਣਨ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਕਈ ਦੁਕਾਨਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਓਵਰਬ੍ਰਿਜ ਦੇ ਹੇਠਾਂ ਰਸਤਾ ਖੋਲ੍ਹ ਦਿੱਤਾ ਜਾਂਦਾ ਹੈ ਤਾਂ ਇਸ ਇਲਾਕੇ ਵਿੱਚ ਲੋਕਾਂ ਦੀ ਆਵਾਜਾਈ ਵਧੇਗੀ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਮੁੜ ਹੁਲਾਰਾ ਮਿਲ ਸਕਦਾ ਹੈ। ਇਸ ਮੌਕੇ ਭਾਜ ਪਾ ਆਗੂ ਨੀਟਾ ਤੰਵਰ, ਦੁਕਾਨਦਾਰ ਅੰਕੁਸ਼ ਤੇਰ੍ਹੀਆ, ਸੰਦੀਪ ਕੁਮਾਰ, ਸੁਰਿੰਦਰ ਕੁਮਾਰ ਸਮੇਤ ਹੋਰ ਦੁਕਾਨਦਾਰ ਵੀ ਹਾਜ਼ਰ ਸਨ। ਡੀ.ਆਰ.ਐੱਮ. ਸੰਜੀਵ ਕੁਮਾਰ ਨੇ ਮਾਮਲੇ ਸੰਬੰਧੀ ਵਿਚਾਰ ਕਰਨ ਅਤੇ ਲੋਕਾਂ ਦੀ ਸਮੱਸਿਆ ਦੇ ਹੱਲ ਲਈ ਕੋਈ ਢੁਕਵਾਂ ਬਦਲ ਤਲਾਸ਼ਣ ਦਾ ਭਰੋਸਾ ਦਿੱਤਾ।