ਠਾਣੇ, 23 ਜਨਵਰੀ (ਏਜੰਸੀ)-ਨਵੀਂ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਇਕ ਨਸ਼ਾ ਗਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਪੰਜਾਬ ਤੋਂ ਹੈਰੋਇਨ ਅਤੇ ਅਫ਼ੀਮ ਇਥੇ ਲਿਆ ਰਹੇ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਾਰਵਾਈ 'ਚ 1.19 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਇਸ ਗਰੋਹ ਦੇ ਮੁੱਖ ਸਾਜ਼ਿਸ਼ਕਾਰੀ ਕੁਲਮੀਤ ਸਿੰਘ ਦਲਵੀਰ ਸਿੰਘ ਰੰਧਾਵਾ ਉਰਫ ਫ਼ੌਜੀ ਨੂੰ 21 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਪੁੱਤਰਾਂ ਸੰਨੀ ਰੰਧਾਵਾ ਅਤੇ ਵਿੱਕੀ ਰੰਧਾਵਾ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਗਿਆ ਸੀ |