02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨੌਜਵਾਨਾਂ ਲਈ ਨਵੇਂ ਮੌਕੇ ਖੋਲ੍ਹ ਰਹੇ ਹਨ ਵਪਾਰਕ ਸਮਝੌਤੇ-ਮੋਦੀ ਰੁਜ਼ਗਾਰ ਮੇਲੇ 'ਚ ਵੰਡੇ 61 ਹਜ਼ਾਰ ਨਿਯੁਕਤੀ ਪੱਤਰ <br/>

Ad Position 21
No active advertisement
ਅਜੀਤ ਡੈਸਕ 25-01-2026
ਨਵੀਂ ਦਿੱਲੀ, 24 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ 18ਵੇਂ ਰੁਜ਼ਗਾਰ ਮੇਲੇ 'ਚ 61 ਹਜ਼ਾਰ ਨਿਯੁਕਤੀ ਪੱਤਰ ਵੰਡੇ | ਇਹ ਨਿਯੁਕਤੀਆਂ ਗ੍ਰਹਿ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਵਿੱਤ ਸੇਵਾ ਵਿਭਾਗ ਸਮੇਤ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ 'ਚ ਕੀਤੀਆਂ ਜਾਣਗੀਆਂ | ਪ੍ਰਧਾਨ ਮੰਤਰੀ ਨੇ ਇਸ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਸਰਕਾਰੀ ਸੇਵਾਵਾਂ ਦੇ ਜੋ ਨਿਯੁਕਤੀ ਪੱਤਰ ਮਿਲ ਰਹੇ ਹਨ, ਇਹ ਇਕ ਤਰ੍ਹਾਂ ਨਾਲ ਰਾਸ਼ਟਰ ਨਿਰਮਾਣ ਦਾ ਸੱਦਾ ਪੱਤਰ ਹੈ | ਇਹ ~'ਵਿਕਸਿਤ ਭਾਰਤ' ਦੇ ਨਿਰਮਾਣ ਨੂੰ ਗਤੀ ਦੇਣ ਦਾ ਸੰਕਲਪ ਪੱਤਰ ਹੈ | ਮੋਦੀ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੀ ਤਕਨੋਲੋਜੀ ਦੇ ਇਸ ਦੌਰ 'ਚ ਦੇਸ਼ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਵੀ ਤੇਜ਼ੀ ਨਾਲ ਬਦਲ ਰਹੀਆਂ ਰਹੀਆਂ ਹਨ | ਇਸ ਤੇਜ਼ ਬਦਲਾਅ ਨਾਲ ਤੁਸੀਂ ਖ਼ੁਦ ਨੂੰ ਅਪਗ੍ਰੇਡ ਕਰਦੇ ਰਹਿਣਾ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਰਿਫਾਰਮ ਐਕਸਪ੍ਰੈੱਸ 'ਤੇ ਚੱਲ ਪਿਆ ਹੈ | ਇਸਦਾ ਉਦੇਸ਼ ਦੇਸ਼ 'ਚ ਜੀਵਨ ਅਤੇ ਕਾਰੋਬਾਰ ਦੋਹਾਂ ਨੂੰ ਸੁਖਾਲਾ ਬਣਾਉਣ ਦਾ ਹੈ | ਪ੍ਰਧਾਨ ਮੰਤਰੀ ਨੇ ਸਟਾਰਟਅੱਪ ਅਤੇ ਉਨ੍ਹਾਂ 'ਚ ਵਧ ਰਹੀ ਔਰਤਾਂ ਦੀ ਭਾਗੀਦਾਰੀ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ 'ਚ ਸਟਾਰਟ ਅੱਪ ਈਕੋਸਿਸਟਮ ਦਾ ਦਾਇਰਾ ਵੱਧ ਰਿਹਾ ਹੈ | ਦੇਸ਼ 'ਚ ਦੋ ਲੱਖ ਰਜਿਸਟਰਡ ਸਟਾਰਟਅੱਪ 'ਚ 21 ਲੱਖ ਨੌਜਵਾਨ ਕੰਮ ਕਰ ਰਹੇ ਹਨ | ਕਈ ਔਰਤਾਂ ਵੀ ਸਟਾਰਟ ਅੱਪ 'ਚ ਡਾਇਰੈਕਟਰ ਹਨ | ਔਰਤਾਂ ਦੇ ਸਵੈਰੁਜ਼ਗਾਰ ਦੀ ਦਰ 'ਚ 15 ਫ਼ੀਸਦੀ ਦਾ ਵਾਧਾ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਕਈ ਵਡਮੁੱਲੀਆਂ ਜਾਨਾਂ ਬਚਾ ਸਕਦੇ ਹਾਂ- ਡੀ. ਐੱਸ. ਪੀ. ਸ਼ੀਤਲ ਸਿੰਘ <br/>
Ad Position 24
No active advertisement