22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੂਬੇ 'ਚ 100 ਦੇ ਕਰੀਬ ਮਾਮਲੇ ਆਏ ਸਾਹਮਣੇ

Ad Position 21
No active advertisement
ਅਜੀਤ ਡੈਸਕ 26-01-2026
ਪਟਿਆਲਾ, 25 ਜਨਵਰੀ (ਮਨਦੀਪ ਸਿੰਘ ਖਰੌੜ)-ਸੂਬੇ 'ਚ ਹਰ ਸਾਲ ਚਾਈਨਾ ਡੋਰ 'ਚ ਫਸਣ ਕਾਰਨ ਕੀਮਤੀ ਮਨੁੱਖੀ ਜਾਨਾਂ ਜਾਣ ਦੇ ਨਾਲ-ਨਾਲ ਅਨੇਕਾਂ ਪੰਛੀਆਂ ਦੀ ਵੀ ਮੌਤ ਹੁੰਦੀ ਹੈ | 'ਅਜੀਤ' ਦੀ ਟੀਮ ਵਲੋਂ ਇਸ ਮਾਮਲੇ 'ਚ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਸੂਬੇ 'ਚ 23 ਜ਼ਿਲਿ੍ਹਆਂ 'ਚ 100 ਦੇ ਕਰੀਬ ਘਟਨਾਵਾਂ 'ਚ ਰਾਹਗੀਰਾਂ ਦੇ ਗਲਾਂ 'ਚ ਜਾਂ ਸਰੀਰ ਦੇ ਹੋਰ ਅੰਗਾਂ 'ਚ ਡੋਰ ਫਸਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ | ਇਸੇ ਸਿਲਸਿਲੇ ਤਹਿਤ ਕੱਲ੍ਹ ਸਮਰਾਲਾ ਜ਼ਿਲ੍ਹੇ ਦੇ 15 ਸਾਲਾ ਨੌਜਵਾਨ ਦੀ ਚਾਈਨਾ ਡੋਰ ਕਾਰਨ ਗਲ ਕੱਟਣ ਕਾਰਨ ਮੌਤ ਵੀ ਹੋਈ ਹੈ | ਇਸ ਤੋਂ ਇਲਾਵਾ ਪਤੰਗ ਚੜ੍ਹਾਉਣ ਵਾਲੇ ਛੋਟੇ ਬੱਚਿਆਂ ਦੀਆਂ ਉਂਗਲਾਂ ਕੱਟਣ ਦੇ ਮਾਮਲੇ ਵੀ ਸਾਹਮਣੇ ਆਏ ਹਨ | ਇਨਸਾਨਾਂ ਤੋਂ ਬਿਨਾਂ ਸੈਂਕੜੇ ਜਾਨਵਰ ਵੀ ਇਸ ਡੋਰ 'ਚ ਫਸਣ ਕਾਰਨ ਜ਼ਖ਼ਮੀ ਹੋਣ ਦੇ ਨਾਲ-ਨਾਲ ਜਾਨਾਂ ਵੀ ਗਵਾ ਚੁੱਕੇ ਹਨ | ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੜਤਾਲ ਤੋਂ ਪਤਾ ਲੱਗਾ ਹੈ ਕਿ ਦੁਕਾਨਦਾਰ ਇਕ-ਦੋ ਸਾਲ ਪਹਿਲਾਂ ਹੀ ਚਾਈਨਾ ਡੋਰ ਦਾ ਸਟਾਕ ਆਪਣੀ ਦੁਕਾਨ 'ਚ ਜਮ੍ਹਾਂ ਕਰ ਲੈਂਦੇ ਹਨ ਅਤੇ ਬਾਅਦ 'ਚ ਵੱਖ-ਵੱਖ ਤਰੀਕਿਆਂ ਨਾਲ ਪੰਜਾਬ ਭਰ 'ਚ ਦੁਕਾਨਦਾਰਾਂ ਤੱਕ ਪਹੁੰਚਾਇਆ ਜਾਂਦਾ ਹੈ | ਇਸ ਮਾਮਲੇ 'ਚ ਕਈ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਤੋਂ ਵੱਡੀ ਮਾਤਰਾ 'ਚ ਚਾਈਨਾ ਡੋਰ ਵੀ ਬਰਾਮਦ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲੇ ਇਸ ਮਾਮਲੇ 'ਚ ਕੇਵਲ ਜ਼ਿੰਮੇਵਾਰ ਨਹੀਂ ਹਨ, ਕਿਉਂਕਿ ਚਾਈਨਾ ਡੋਰ ਦੀ ਮੰਗ ਜ਼ਿਆਦਾ ਹੋਣ ਕਾਰਨ ਹੀ ਇਸ ਦੀ ਕਾਲਾਬਾਜ਼ਾਰੀ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਹੈੱਡ ਕਾਂਸਟੇਬਲ 5 ਲੱਖ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਸੀ.ਆਈ.ਏ. ਸਟਾਫ਼... ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ 'ਚ 16ਵਾਂ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24