23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਕੈਪੀਟੋਲ ਹਸਪਤਾਲ ਵਿਚ 'ਐਡਵਾਂਸਡ ਰੋਬੋਟਿਕ ਸਰਜਰੀ' ਦੀ ਸ਼ੁਰੂਆਤ ਜੋੜ ਬਦਲੀ ਹੋਵੇਗੀ ਹੋਰ ਸੁਰੱਖਿਅਤ ਤੇ ਸਟੀਕ-ਡਾ. ਪਰੂਥੀ <br/>

Ad Position 21
No active advertisement
ਅਜੀਤ ਡੈਸਕ 28-01-2026

ਜਲੰਧਰ, 27 ਜਨਵਰੀ (ਐੱਮ. ਐੱਸ. ਲੋਹੀਆ)-ਕੈਪੀਟੋਲ ਹਸਪਤਾਲ ਨੇ 'ਐਡਵਾਂਸਡ ਰੋਬੋਟਿਕ' ਤਕਨੀਕ ਨਾਲ ਗੋਡੇ ਅਤੇ ਹੋਰ ਜੋੜਾਂ ਦੀ ਬਦਲੀ ਦੀ ਸਰਜਰੀ ਦੀ ਸ਼ੁਰੂਆਤ ਕਰ ਦਿੱਤੀ ਹੈ | ਇਸ ਸੰਬੰਧੀ ਹਸਪਤਾਲ ਦੇ ਚੇਅਰਮੈਨ ਡਾ. ਸੀ. ਐੱਸ. ਪਰੂਥੀ ਨੇ ਜਾਣਕਾਰੀ ਦਿੱਤੀ ਕਿ ਇਹ ਆਧੁਨਿਕ ਸਹੂਲਤ ਖ਼ਾਸ ਤੌਰ 'ਤੇ ਗੋਡਿਆਂ ਦੇ ਗਠੀਆ ਤੋਂ, ਹਿਪ ਅਤੇ ਹੋਰ ਜੋੜਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਲਈ ਲਾਭਦਾਇਕ ਹੈ | ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਇਸ ਰੋਬੋਟਿਕ ਤਕਨੀਕ ਰਾਹੀਂ ਮਰੀਜ਼ ਦੇ ਜੋੜ ਦੀ ਪੂਰੀ ਜਾਂਚ ਅਧੁਨਿਕ ਸਕੈਨਿੰਗ ਨਾਲ ਕੀਤੀ ਜਾਂਦੀ ਹੈ ਅਤੇ ਪਹਿਲਾਂ ਹੀ ਸਰਜਰੀ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ | ਹਰ ਮਰੀਜ਼ ਦੇ ਜੋੜ ਦੀ ਬਨਾਵਟ ਅਨੁਸਾਰ ਸਰਜਰੀ ਹੋਣ ਕਾਰਨ ਇੰਪਲਾਂਟ ਸਹੀ ਥਾਂ 'ਤੇ ਲੱਗਦਾ ਹੈ | ਇਸ ਨਾਲ ਸਿਹਤਮੰਦ ਮਾਸਪੇਸ਼ੀਆਂ ਅਤੇ ਨਾੜਾਂ ਨੂੰ ਘੱਟ ਨੁਕਸਾਨ ਹੁੰਦਾ ਹੈ, ਇਸ ਨਾਲ ਮਰੀਜ਼ ਜਲਦੀ ਠੀਕ ਹੋ ਕੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵੱਲ ਵਾਪਸ ਮੁੜ ਸਕਦੇ ਹਨ | ਆਰਥੋਪੀਡਿਕ ਅਤੇ ਜੁਆਇੰਟ ਰੀਪਲੇਸਮੈਂਟ ਸਰਜਨ ਡਾ. ਡੀ. ਪੀ. ਸਿੰਘ ਮੱਕੜ ਅਤੇ ਡਾ. ਗੁਰਪ੍ਰੀਤ ਜੋਸਨ ਨੇ ਦੱਸਿਆ ਕਿ ਰੋਬੋਟਿਕ ਤਕਨੀਕ ਸਾਨੂੰ ਹਰ ਮਰੀਜ਼ ਲਈ ਸਹੀ ਯੋਜਨਾ ਬਣਾਉਣ 'ਚ ਮਦਦ ਕਰਦੀ ਹੈ, ਜਿਸ ਨਾਲ ਜੋੜ ਦਾ ਸੰਤੁਲਨ ਬਿਹਤਰ ਬਣਦਾ ਹੈ | ਉਨ੍ਹਾਂ ਕਿਹਾ ਕਿ ਰੋਬੋਟਿਕ ਸਰਜਰੀ ਨਾਲ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਬਾਅਦ ਘੱਟ ਦਰਦ ਹੁੰਦਾ ਹੈ ਅਤੇ ਮਰੀਜ਼ ਜਲਦੀ ਤੁਰਨ-ਫਿਰਨ ਯੋਗ ਹੋ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਹਿਲਾਂ ਹੀ ਪਾਣੀ ਦੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ-ਖਹਿਰਾ ਅਗਲੀ ਖ਼ਬਰ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਵਲੋਂ ਰੋਸ ਦਾ ਪ੍ਰਗਟਾਵਾ <br/>
Ad Position 24