ਨਵੀਂ ਦਿੱਲੀ, 5 ਫਰਵਰੀ (ਪੀ. ਟੀ. ਆਈ.) ਸਰਕਾਰੀ ਮਾਲਕੀ ਵਾਲੀ ਏਅਰੋਸਪੇਸ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ ਏ ਐੱਲ) ਨੇ ਵੀਰਵਾਰ ਨੂੰ ਕਿਹਾ ਕਿ ਪੰਜ ਤੇਜਸ ਹਲਕੇ ਲੜਾਕੂ ਜਹਾਜ਼ ਭਾਰਤੀ ਹਵਾਈ ਸੈਨਾ ਨੂੰ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ ਹਨ | ਫਰਵਰੀ 2021 ਵਿੱਚ, ਰੱਖਿਆ ਮੰਤਰਾਲੇ ਨੇ ਆਈ ਏ ਐੱਫ ਲਈ 83 ਤੇਜਸ ਐੱਮ ਕੇ-11 ਜੈੱਟ ਖ਼ਰੀਦਣ ਲਈ ਐੱਚ ਆਈ ਐੱਲ ਨਾਲ 48,000 ਕਰੋੜ ਰੁਪਏ ਦੇ ਸÏਦੇ 'ਤੇ ਹਸਤਾਖਰ ਕੀਤੇ | ਜੈੱਟਾਂ ਦੀ ਡਲਿਵਰੀ ਵਿੱਚ ਮੁੱਖ ਤÏਰ 'ਤੇ ਜੀ ਈ ਏਅਰੋਸਪੇਸ ਵੱਲੋਂ ਜੈੱਟਾਂ ਨੂੰ ਪਾਵਰ ਦੇਣ ਵਾਲੇ ਆਪਣੇ ਏਅਰੋਇੰਜਣਾਂ ਦੀ ਸਪਲਾਈ ਲਈ ਕਈ ਸਮਾਂ-ਸੀਮਾਵਾਂ ਗੁਆਉਣ ਕਾਰਨ ਦੇਰੀ ਹੋ ਰਹੀ ਹੈ¢ ਏਅਰੋਸਪੇਸ ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਐੱਚ ਏ ਐੱਲ ਪੁਸ਼ਟੀ ਕਰਦਾ ਹੈ ਕਿ ਪੰਜ ਜਹਾਜ਼ ਡਲਿਵਰੀ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਸ ਵਿੱਚ ਸਹਿਮਤੀ ਅਨੁਸਾਰ ਮੁੱਖ ਇਕਰਾਰਨਾਮੇ ਵਾਲੀਆਂ ਸਮਰੱਥਾਵਾਂ ਸ਼ਾਮਿਲ ਹਨ¢ ਨੌਂ ਹੋਰ ਜਹਾਜ਼ ਪਹਿਲਾਂ ਹੀ ਬਣਾਏ ਅਤੇ ਉਡਾਏ ਜਾ ਚੁੱਕੇ ਹਨ¢ ਇੱਕ ਵਾਰ ਜੀ ਈ ਤੋਂ ਇੰਜਣ ਪ੍ਰਾਪਤ ਹੋਣ ਤੋਂ ਬਾਅਦ, ਇਹ ਜਹਾਜ਼ ਡਲਿਵਰੀ ਲਈ ਤਿਆਰ ਹੋ ਜਾਣਗੇ | ਤੇਜਸ ਇੱਕ ਸਿੰਗਲ-ਇੰਜਣ ਮਲਟੀ-ਰੋਲ ਲੜਾਕੂ ਜਹਾਜ਼ ਹੈ ਜੋ ਉੱਚ-ਖ਼ਤਰੇ ਵਾਲੇ ਹਵਾਈ ਵਾਤਾਵਰਨ ਵਿੱਚ ਕੰਮ ਕਰਨ ਦੇ ਸਮਰੱਥ ਹੈ¢ ਇਹ ਹਵਾਈ ਰੱਖਿਆ, ਸਮੁੰਦਰੀ ਖੋਜ ਅਤੇ ਹਮਲੇ ਦੀਆਂ ਭੂਮਿਕਾਵਾਂ ਨਿਭਾਉਣ ਲਈ ਤਿਆਰ ਕੀਤਾ ਗਿਆ ਹੈ¢
ਪੰਜ ਤੇਜਸ ਜੈੱਟ ਹਵਾਈ ਫ਼ੌਜ ਨੂੰ ਸੌਂਪਣ ਲਈ ਤਿਆਰ-ਐਚ.ਏ.ਐਲ. <br/>
ਅਜੀਤ ਡੈਸਕ
06-02-2026