ਗੁਰਦਾਸਪੁਰ, 2 ਮਾਰਚ (ਚੱਕਰਾਜਾ)-ਰਣਜੀਤ ਸਿੰਘ ਐਨਕਾਊਾਟਰ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ | ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ 'ਤੇ ਮਾਣਯੋਗ ਜੱਜ ਨਿਰਮਲਾ ਦੇਵੀ ਦੀ ਅਦਾਲਤ ਵਲੋਂ ਮਾਮਲੇ ਨਾਲ ਸਬੰਧਿਤ ਐਸ.ਐਸ.ਪੀ. ਗੁਰਦਾਸਪੁਰ, ਐਸ.ਐਚ.ਓ. ਦੋਰਾਂਗਲਾ, ਐਸ.ਐਚ.ਓ. ਪੁਰਾਣਾ ਸ਼ਾਲਾ, ਸੀ.ਆਈ.ਏ. ਇੰਚਾਰਜ ਅਤੇ ਮਾਮਲੇ ਨਾਲ ਸਬੰਧਿਤ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਲ ਡਿਟੇਲ ਅਤੇ ਜੀ.ਪੀ.ਐਸ. ਡਿਟੇਲ 20 ਫਰਵਰੀ 2026 ਤੋਂ ਲੈ ਕੇ 28 ਫਰਵਰੀ 2026 ਤੱਕ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ | ਮਾਮਲੇ ਦੀ ਪੈਰਵਾਈ ਕਰ ਰਹੀ ਲੀਗਲ ਟੀਮ ਦੇ ਐਡਵੋਕੇਟ ਅਜੇ ਮਰਵਾਹ, ਐਡਵੋਕੇਟ ਰਵੀਦੀਪ ਬਡਿਆਲ, ਐਡਵੋਕੇਟ ਭਜਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਜੋ ਅਰਜ਼ੀ ਕੋਰਟ ਨੂੰ ਦਿੱਤੀ ਗਈ ਸੀ, ਉਸ ਵਿਚ ਮਾਣਯੋਗ ਅਦਾਲਤ ਵਲੋਂ ਉਪਰੋਕਤ ਸਾਰੇ ਪੁਲਿਸ ਅਧਿਕਾਰੀਆਂ ਸਮੇਤ ਰਣਜੀਤ ਸਿੰਘ ਨਾਲ ਸਬੰਧਿਤ ਫੋਨ ਨੰਬਰਾਂ ਦਾ ਵੇਰਵਾ ਦੇਣ ਲਈ ਸੇਵਾ ਪ੍ਰਦਾਤਾ ਟੈਲੀਕਾਮ ਕੰਪਨੀ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਸਬੰਧਿਤ ਸੇਵਾ ਪ੍ਰਦਾਤਾ ਟੈਲੀਕਾਮ ਕੰਪਨੀ ਨੂੰ 20 ਫਰਵਰੀ 2026 ਤੋਂ 28 ਫਰਵਰੀ 2026 ਤੱਕ ਦੇ ਇਨ੍ਹਾਂ ਅਧਿਕਾਰੀਆਂ ਦੇ ਕਾਲ ਵੇਰਵੇ ਸੁਰੱਖਿਅਤ ਰੱਖਣ ਅਤੇ ਜੀ.ਪੀ.ਐਸ. ਸਥਾਨਾਂ ਨੂੰ ਵੀ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ | ਇਸ ਤੋਂ ਇਲਾਵਾ ਘਟਨਾ ਸਥਾਨ ਦੇ ਨੇੜੇ ਸਥਾਪਿਤ ਸਾਰੇ ਸੀ.ਸੀ.ਟੀ.ਵੀਆਂ. ਦੀ ਫੁਟੇਜ ਨੂੰ ਸੁਰੱਖਿਅਤ ਰੱਖਣ ਅਤੇ ਜਾਂਚ ਦਾ ਹਿੱਸਾ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇੇ ਗਏ ਹਨ | ਮਾਣਯੋਗ ਅਦਾਲਤ ਨੇ ਐਸ.ਐਮ.ਓ. ਗੁਰਦਾਸਪੁਰ ਨੰੂ ਇਹ ਹੁਕਮ ਵੀ ਦਿੱਤਾ ਹੈ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ, ਜਿਸ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਦਿਖਾਇਆ ਗਿਆ ਹੈ, ਦੇ ਮੈਡੀਕਲ ਰਿਕਾਰਡ ਅਤੇ ਜਾਂਚ ਦੇ ਸਬੰਧ ਵਿਚ ਡਾਕਟਰੀ ਜਾਂਚ ਕਰਨ ਲਈ ਡਾਕਟਰਾਂ ਦੇ ਬੋਰਡ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇ ਤੇ ਉਸ ਦੀ ਵਿਸਥਾਰਿਕ ਰਿਪੋਰਟ ਇਲਾਕਾ ਮੈਜਿਸਟ੍ਰੇਟ ਨੂੰ ਦਿੱਤੀ ਜਾਵੇ | ਰਣਜੀਤ ਸਿੰਘ ਦੇ ਪੋਸਟਮਾਰਟਮ ਸਬੰਧੀ ਉਸ ਦੀ ਮਾਤਾ ਵਲੋਂ ਮਾਣਯੋਗ ਅਦਾਲਤ ਨੰੂ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਪੋਸਟਮਾਰਟਮ ਪੀ.ਜੀ.ਆਈ. ਤੋਂ ਕਰਵਾਇਆ ਜਾਵੇ | ਪਰ ਮਾਣਯੋਗ ਅਦਾਲਤ ਵਲੋਂ ਪੀ.ਜੀ.ਆਈ. ਨੰੂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੱਸਦੇ ਹੋਏ ਇਸ ਮਾਮਲੇ ਵਿਚ ਨਿਰਦੇਸ਼ ਲੈਣ ਲਈ ਸੀ.ਜੇ.ਐਮ. ਗੁਰਦਾਸਪੁਰ ਨੰੂ ਲਿਖਿਆ ਗਿਆ ਹੈ |
ਰਣਜੀਤ ਸਿੰਘ ਐਨਕਾਊਂਟਰ ਮਾਮਲਾ-ਅਦਾਲਤ ਵਲੋਂ ਐਸ.ਐਸ.ਪੀ. ਗੁਰਦਾਸਪੁਰ ਸਮੇਤ ਪੁਲਿਸ ਅਧਿਕਾਰੀਆਂ ਅਤੇ ਰਣਜੀਤ ਸਿੰਘ ਦੇ ਫੋਨ ਵੇਰਵੇ ਤੇ ਜੀ.ਪੀ.ਐਸ. ਸਥਾਨਾਂ ਨੂੰ ਸੁਰੱਖਿਅਤ ਰੱਖਣ ਦੇ ਆਦੇਸ਼ <br/>
ਅਜੀਤ ਡੈਸਕ
03-03-2026