ਕੱਥੂਨੰਗਲ/ਚਵਿੰਡਾ ਦੇਵੀ, 2 ਮਾਰਚ (ਦਲਵਿੰਦਰ ਸਿੰਘ ਰੰਧਾਵਾ, ਸਤਪਾਲ ਸਿੰਘ ਢੱਡੇ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮਿ੍ਤਸਰ ਸਵ. ਕਿਰਪਾਲ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕੱਥੂਨੰਗਲ ਵਿਖੇ ਯਾਦਗਾਰੀ ਹੋ ਨਿੱਬੜਿਆ | ਮੇਲੇ ਵਿਚ ਇਲਾਕੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਈ | ਪ੍ਰਬੰਧਕ ਕਮੇਟੀ ਵਲੋਂ ਸਟੇਜ, ਸਾਊਾਡ ਸਿਸਟਮ, ਬੈਠਕ ਪ੍ਰਬੰਧ, ਸੁਰੱਖਿਆ ਅਤੇ ਪਾਰਕਿੰਗ ਦੇ ਸੁਚੱਜੇ ਇੰਤਜ਼ਾਮ ਕੀਤੇ ਗਏ ਸਨ | ਲੋਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਪ੍ਰਸਿੱਧ ਗਾਇਕ ਮਨਕੀਰਤ ਔਲਖ ਅਤੇ ਬਾਗੀ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ | ਇਸ ਮੌਕੇ ਇਲਾਕੇ ਦੇ ਸਮਾਜ ਸੇਵੀ, ਰਾਜਨੀਤਿਕ ਆਗੂ ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ | ਸਰਪੰਚ ਕੁਲਦੀਪ ਸਿੰਘ ਕੱਥੂਨੰਗਲ ਅਤੇ ਕੌਰਵਦੀਪ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜਿਕ ਅਤੇ ਸਭਿਆਚਾਰਕ ਪ੍ਰੋਗਰਾਮ ਜਾਰੀ ਰਹਿਣਗੇ | ਇਸ ਮੌਕੇ ਹਰਪਾਲ ਸਿੰਘ ਔਜਲਾ, ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਸੁਲਤਾਨ ਸਿੰਘ ਮਜੀਠਾ, ਐੱਸ. ਡੀ. ਐੱਮ. ਅਮਨਪ੍ਰੀਤ ਸਿੰਘ ਬਾਬਾ ਬਕਾਲਾ, ਠੇਕੇਦਾਰ ਮਨਿੰਦਰ ਸਿੰਘ ਅੰਮਿ੍ਤਸਰ, ਮਨਿੰਦਰ ਸਿੰਘ, ਨਵਤੇਜ ਸਿੰਘ ਸੋਹੀ, ਜੋਧਾ ਸਿੰਘ ਖਜਾਲਾ ਸੰਮਤੀ ਮੈਂਬਰ, ਸਰਪੰਚ ਸਰਬਜੀਤ ਸਿੰਘ ਸਾਧਪੁਰ, ਹਰਦੇਵ ਸਿੰਘ, ਸਰਪੰਚ ਮਨਜੀਤ ਸਿੰਘ ਰਾਮਦਵਾਲੀ, ਅਮਨ ਰੰਧਾਵਾ ਕੱਥੂਨੰਗਲ, ਲਖਵਿੰਦਰ ਸਿੰਘ ਸਾਬਕਾ ਸਰਪੰਚ ਉਦੋਕੇ, ਗੁਰਪ੍ਰਤਾਪ ਸਿੰਘ ਉਦੋਕੇ, ਮਿੱਠੂ ਰੂਪੋਵਾਲੀ ਬ੍ਰਾਹਮਣਾ, ਜਿਮੀ ਰੰਧਾਵਾ ਵਰਿਆਮ ਨੰਗਲ, ਗੁਰਮੀਤ ਸਿੰਘ ਕੋਟਲਾ ਤਰਖਾਣਾ, ਸਰਪੰਚ ਗੁਰਿੰਦਰ ਸਿੰਘ ਡਿੰਪਲ ਅੱਡਾ ਕੱਥੂਨੰਗਲ, ਦਲਜੀਤ ਸਿੰਘ ਭੱਡਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਕੋਟਲਾ ਤਰਖਾਣਾ, ਸਰਪੰਚ ਹਰਗੁਰਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ |
ਸਾਬਕਾ ਵਿਧਾਇਕ ਕਿਰਪਾਲ ਸਿੰਘ ਰੰਧਾਵਾ ਦੀ ਯਾਦ ਵਿਚ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ <br/>
ਅਜੀਤ ਡੈਸਕ
03-03-2026