07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ ਘਟਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ <br/>

Ad Position 21
No active advertisement
ਅਜੀਤ ਡੈਸਕ 04-03-2026
ਐੱਸ. ਏ. ਐੱਸ. ਨਗਰ, 3 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਜਾਰੀ ਕਰਕੇ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ ਘਟਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਆਮ ਦੇਖਣ ਵਿਚ ਆਇਆ ਹੈ ਕਿ ਸਕੂਲ ਬਸਤਿਆਂ ਦਾ ਬੇਲੋੜਾ ਭਾਰ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ | ਵਿਦਿਆਰਥੀ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਹੋਣ ਦੇ ਨਾਲ-ਨਾਲ ਪਿੱਠ, ਗੋਡੇ, ਮੋਢੇ ਅਤੇ ਮਾਸਪੇਸ਼ੀਆਂ ਵਿਚ ਦਰਦ ਮਹਿਸੂਸ ਕਰਦੇ ਹਨ | ਇਸ ਲਈ ਸਰਕਾਰੀ ਪੱਧਰ 'ਤੇ ਵਿਦਿਆਰਥੀਆਂ ਦੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਸੁਖਾਵਾਂ ਤੇ ਰੌਚਕ ਬਣਾਉਣ ਲਈ ਅਤੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਮੁਕਤ ਕਰਨ ਲਈ ਸਕੂਲੀ ਬਸਤਿਆਂ ਦਾ ਭਾਰ ਘਟਾਉਣ ਲਈ ਅਧਿਆਪਕ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਅਤੇ ਕਾਪੀਆਂ ਤੋਂ ਇਲਾਵਾ ਹੋਰ ਕੋਈ ਵੀ ਸਮੱਗਰੀ ਘਰੋਂ ਲਿਆਉਣ ਤੋਂ ਰੋਕਿਆ | ਬਸਤਾ ਰੋਜ਼ ਸਮਾਂ-ਸਾਰਣੀ ਅਨੁਸਾਰ ਤਿਆਰ ਕਰਨ ਲਈ ਪ੍ਰੇਰਿਤ ਕਰਨ, ਮਾਪੇ-ਅਧਿਆਪਕ ਮਿਲਣੀ ਦੌਰਾਨ ਅਧਿਆਪਕਾਂ ਦੁਆਰਾ ਮਾਪਿਆਂ ਨੂੰ ਬੱਚਿਆਂ ਦੀ ਸਿਹਤ 'ਤੇ ਭਾਰੀ ਬਸਤਿਆਂ ਦੇ ਮਾੜੇ ਅਸਰ ਬਾਰੇ ਸੁਚੇਤ ਕਰਨ, ਮਾਪਿਆਂ ਨੂੰ ਸਾਦਾ ਤੇ ਹਲਕਾ ਆਸਾਨੀ ਨਾਲ ਚੁੱਕਣ ਯੋਗ ਬਸਤਾ ਖ਼ਰੀਦਣ ਲਈ ਪ੍ਰੇਰਿਤ ਕਰਨ, ਅਧਿਆਪਕ ਸਮੇਂ-ਸਮੇਂ 'ਤੇ ਬਸਤੇ ਵਿਚ ਕੋਈ ਵਾਧੂ ਸਮੱਗਰੀ ਨਾ ਹੋਣ ਸੰਬੰਧੀ ਬਸਤਿਆਂ ਦਾ ਨਿਰੀਖਣ ਕਰਨ, ਅਧਿਆਪਕ ਵਿਦਿਆਰਥੀਆਂ ਦੀ ਡਾਇਰੀ 'ਤੇ ਸੰਬੰਧਿਤ ਦਿਨ ਨੂੰ ਲੋੜੀਂਦੀਆਂ ਕਿਤਾਬਾਂ ਲਿਆਉਣ ਲਈ ਨੋਟ ਕਰਵਾਉਣ, ਪ੍ਰਾਇਮਰੀ ਸਕੂਲਾਂ ਦੀਆਂ ਜਮਾਤਾਂ ਵਿਚ ਸੁਵਿਧਾ ਅਨੁਸਾਰ ਲੱਕੜੀ ਜਾਂ ਲੋਹੇ ਦੀ ਅਲਮਾਰੀ/ਰੈਕ ਵਿਚ ਵਿਦਿਆਰਥੀਆਂ ਦੀਆਂ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਦਾ ਸਾਮਾਨ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੀ ਹਦਾਇਤ ਕੀਤੀ ਗਈ ਹੈ | ਇਸ ਤੋਂ ਇਲਾਵਾ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਕੋਈ ਬੈਗ ਨਹੀਂ, ਪਹਿਲੀ ਤੇ ਦੂਜੀ ਕਲਾਸ ਦੇ ਬੱਚਿਆਂ ਲਈ 1.6 ਤੋਂ 2.2 ਕਿੱਲੋਗ੍ਰਾਮ ਦਾ ਬੈਗ, ਤੀਜੀ, ਚੌਥੀ ਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਸਤੇ ਦਾ ਭਾਰ 1.7 ਤੋਂ 2.5 ਕਿੱਲੋਗ੍ਰਾਮ, 6ਵੀਂ ਤੇ 7ਵੀਂ ਲਈ 2 ਤੋਂ 3 ਕਿੱਲੋਗ੍ਰਾਮ, 8ਵੀਂ ਲਈ 2.5 ਤੋਂ 4 ਕਿੱਲੋਗ੍ਰਾਮ, 9ਵੀਂ ਤੇ 10ਵੀਂ ਕਲਾਸ ਲਈ ਬਸਤੇ ਦਾ ਭਾਰ 2.5 ਤੋਂ 4.5 ਕਿੱਲੋਗ੍ਰਾਮ ਅਤੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆ ਲਈ ਬਸਤੇ ਦਾ ਵਜ਼ਨ 3.5 ਤੋਂ 5 ਕਿੱਲੋਗ੍ਰਾਮ ਤੱਕ ਦੀ ਸਿਫ਼ਾਰਸ਼ ਕੀਤੀ ਗਈ ਹੈ | ਹੁਕਮਾਂ 'ਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਪੋ ਆਪਣੇ ਜ਼ਿਲ੍ਹੇ ਦੇ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲਾਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿਚ ਚੋਟੀ ਦੇ 3 ਸੂਬਿਆਂ ਵਿਚ ਸ਼ਾਮਿਲ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਮਹਿਲਾ ਉੱਦਮੀਆਂ ਦਾ ਸਨਮਾਨ
Ad Position 24
No active advertisement