07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਜੱਜ ਦੀ ਦੇਖ-ਰੇਖ ਹੇਠ ਤਿੰਨ ਮੈਂਬਰੀ ਕਮੇਟੀ ਵਲੋਂ ਪੋਸਟਮਾਰਟਮ <br/>

Ad Position 21
No active advertisement
ਅਜੀਤ ਡੈਸਕ 04-03-2026

ਗੁਰਦਾਸਪੁਰ, 3 ਮਾਰਚ (ਚੱਕਰਾਜਾ)-ਆਦੀਆਂ ਚੈੱਕ ਪੋਸਟ ਮਾਮਲੇ ਵਿਚ ਪੁਲਿਸ ਵਲੋਂ ਰਣਜੀਤ ਸਿੰਘ ਨਾਮਕ 19 ਸਾਲਾ ਨੌਜਵਾਨ ਦਾ ਐਨਕਾਊਾਟਰ ਕੀਤੇ ਜਾਣ ਅਤੇ ਪਰਿਵਾਰ ਵਲੋਂ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤੇ ਜਾਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਕਈ ਸਵਾਲ ਖੜੇ ਕੀਤੇ ਜਾ ਰਹੇ ਸਨ | ਅੱਜ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਰਣਜੀਤ ਸਿੰਘ ਦਾ ਪੋਸਟਮਾਰਟਮ ਤਿੰਨ ਮੈਂਬਰੀ ਕਮੇਟੀ ਵਲੋਂ ਮਾਣਯੋਗ ਸੀ.ਜੇ.ਆਈ.ਐਮ. ਦੀ ਦੇਖਰੇਖ ਹੇਠ ਕੀਤਾ ਗਿਆ | ਇਨ੍ਹਾਂ ਵਿਚੋਂ ਇਕ ਡਾਕਟਰ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਦੋ ਡਾਕਟਰ ਅੰਮਿ੍ਤਸਰ ਤੋਂ ਬੁਲਾਏ ਗਏ ਸਨ | ਇਸ ਸਬੰਧੀ ਗੱਲ ਕਰਦਿਆਂ ਆਗੂ ਬਾਬਾ ਲਖਵਿੰਦਰ ਸਿੰਘ ਆਦੀਆਂ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਪੋਸਟਮਾਰਟਮ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿਚ ਹੋਇਆ ਹੈ | ਜਿਸ ਦੀ ਪ੍ਰਕਿਰਿਆ ਉਪਰ ਪਰਿਵਾਰ ਅਤੇ ਜਥੇਬੰਦੀਆਂ ਨੰੂ ਪੂਰਾ ਭਰੋਸਾ ਹੈ ਤੇ ਉਨ੍ਹਾਂ ਨੰੂ ਵਿਸ਼ਵਾਸ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ | ਇਸ ਤੋਂ ਬਾਅਦ ਰਣਜੀਤ ਸਿੰਘ ਦੀ ਮਿ੍ਤਕ ਦੇਹ ਨੰੂ ਲੈ ਕੇ ਜਾਣ ਤੋਂ ਪਰਿਵਾਰ ਵਲੋਂ ਇਨਕਾਰ ਕਰ ਦਿੱਤਾ ਗਿਆ | ਉਨ੍ਹਾਂ ਨੇ ਕਿਹਾ ਕਿ ਰਣਜੀਤ ਸਿੰਘ ਦਾ ਪਿਤਾ ਵਿਦੇਸ਼ ਵਿਚ ਹੈ | ਇਸ ਲਈ ਮਿ੍ਤਕ ਰਣਜੀਤ ਸਿੰਘ ਦਾ ਸਸਕਾਰ ਨਹੀਂ ਕੀਤਾ ਜਾ ਸਕਦਾ | ਮਿ੍ਤਕ ਦੇ ਤਾਏ ਹਰਵਿੰਦਰ ਸਿੰਘ ਮੱਲੀ ਨੇ ਕਿਹਾ ਕਿ ਸਾਡੇ ਕੋਲ ਮਿ੍ਤਕ ਦੇਹ ਰੱਖਣ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ | ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਪਿਤਾ ਦੇ ਆਉਣ ਤੱਕ ਮਿ੍ਤਕ ਦੇਹ ਦੀ ਸਾਂਭ ਸੰਭਾਲ ਦਾ ਇੰਤਜ਼ਾਮ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕੀਤਾ ਜਾਵੇ | ਜਿਸ ਨੰੂ ਲੈ ਕੇ ਉਹ ਇਕ ਵਾਰ ਫਿਰ ਤੋਂ ਮੁਰਦਾਘਰ ਦੇ ਬਾਹਰ ਧਰਨੇ 'ਤੇ ਬੈਠੇ ਹੋਏ ਦਿਖਾਈ ਦਿੱਤੇ | ਮੌਕੇ 'ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ | ਹਰਵਿੰਦਰ ਸਿੰਘ ਮੱਲੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਹੁਣ ਪ੍ਰਸ਼ਾਸਨ ਨਾਲ ਇਹ ਗੱਲ ਤਹਿ ਹੋਈ ਹੈ ਕਿ ਉਹ ਐਕਸ਼ਨ ਕਮੇਟੀ ਅਤੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਸਸਕਾਰ ਸਬੰਧੀ ਅਗਲਾ ਫੈਸਲਾ ਲੈਣਗੇ | ਇਸ ਲਈ ਉਨ੍ਹਾਂ ਨੰੂ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਵਲੋਂ ਮਿ੍ਤਕ ਦੇਹ ਨੰੂ ਮੁਰਦਾਘਰ ਵਿਚ ਰੱਖਵਾ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਬੀ. ਗਰੁੱਪ ਅਤੇ ਮਹਿੰਦਰਾ ਗਰੁੱਪ ਵਲੋਂ ਸਾਂਝੇ ਉੱਦਮ ਰਾਹੀਂ ਪੰਜਾਬ ਵਿਚ 460 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇ... ਅਗਲੀ ਖ਼ਬਰ 'ਆਪ' ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿਚ ਚੋਟੀ ਦੇ 3 ਸੂਬਿਆਂ ਵਿਚ ਸ਼ਾਮਿਲ <br/>
Ad Position 24
No active advertisement