11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

'ਆਪ' ਨੇ ਬੱਸਾਂ ਨੂੰ ਚਲਦੇ ਫਿਰਦੇ ਹੋਰਡਿੰਗ ਬਣਾਇਆ-ਬਾਜਵਾ

Ad Position 21
No active advertisement
ਅਜੀਤ ਡੈਸਕ 04-03-2026

ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਰੰਗਾਂ ਨਾਲ ਰੰਗਿਆ ਗਿਆ, ਫਿਰ ਹਸਪਤਾਲਾਂ ਨੂੰ ਤੇ ਹੁਣ ਤਾਂ ਸਰਕਾਰੀ ਬੱਸਾਂ ਨੂੰ ਵੀ ਰਾਜਨੀਤਿਕ ਬ੍ਰਾਂਡਿੰਗ ਨਾਲ ਲਪੇਟਿਆ ਜਾ ਰਿਹਾ ਹੈ, ਜਿਵੇਂ ਪੰਜਾਬ ਦਾ ਖ਼ਜ਼ਾਨਾ ਸਿਰਫ਼ 'ਆਪ' ਦੀ ਇਸ਼ਤਿਹਾਰਬਾਜ਼ੀ ਮੁਹਿੰਮ ਲਈ ਹੀ ਹੋਵੇ। ਸਕੂਲ ਸਿੱਖਿਆ ਦੇਣ ਲਈ ਹੁੰਦੇ ਹਨ, ਹਸਪਤਾਲ ਇਲਾਜ ਲਈ ਅਤੇ ਬੱਸਾਂ ਯਾਤਰੀਆਂ ਦੀ ਸੇਵਾ ਲਈ, ਨਾ ਕਿ ਕਿਸੇ ਰਾਜਨੀਤਿਕ ਪਾਰਟੀ ਲਈ ਚਲਦੇ ਫਿਰਦੇ ਹੋਰਡਿੰਗ ਬਣਨ ਲਈ, ਜੋ ਸਿਰਫ਼ ਧਾਰਣਾ ਬਣਾਉਣ ਲਈ ਬੇਚੈਨ ਹੈ। ਇਹ ਸ਼ਾਸਨ ਨਹੀਂ; ਇਹ ਅਸੁਰੱਖਿਆ ਨੂੰ ਉਪਲਬਧੀ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਹੈ।

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਵਾਲੀ ਸਰਕਾਰ ਬਣ ਕੇ ਰਹਿ ਗਈ-ਦੂਲੋਂ ਅਗਲੀ ਖ਼ਬਰ ਬੱਸਾਂ ਨੂੰ ਰੰਗਣਾ ਸਰਕਾਰ ਦੀ ਅਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦਾ ਹੈ-ਵੜਿੰਗ
Ad Position 24