01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੱਧ-ਪੂਰਬ ਸੰਕਟ ਦੇ ਚਲਦੇ ਅਬੂਧਾਬੀ 'ਚ ਫਸੇ ਪੰਜਾਬ ਦੇ 40 ਤੋਂ ਵੱਧ ਯਾਤਰੀ

Ad Position 21
No active advertisement
ਅਜੀਤ ਡੈਸਕ 06-03-2026
ਅਮਲੋਹ, 5 ਮਾਰਚ (ਹਰਪ੍ਰੀਤ ਸਿੰਘ ਗਿੱਲ)-ਮੱਧ ਪੂਰਬ ਵਿਚ ਚੱਲ ਰਹੇ ਟਕਰਾਅ ਕਾਰਨ ਬਣੀ ਤਣਾਅਪੂਰਨ ਸਥਿਤੀ ਦੇ ਚੱਲਦੇ 82 ਭਾਰਤੀਆਂ ਦਾ ਇਕ ਵੱਡਾ ਸਮੂਹ, ਜਿਸ ਵਿਚ 41 ਲੋਕ ਇਕੱਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਨ, ਜੋਕਿ ਦੁਬਈ ਦੇ ਬੁਰ ਦੁਬਈ ਇਲਾਕੇ ਵਿਚ ਸਥਿਤ ਫੋਰਚੂਨ ਐਟੀਅਮ ਹੋਟਲ ਵਿਚ ਫਸੇ ਹੋਏ ਹਨ | ਇਹ ਜਾਣਕਾਰੀ ਇਸ ਸ਼ਹਿਰ ਦੇ ਵਸਨੀਕ ਐਡਵੋਕੇਟ ਬੌਬਿਨ ਕਰਕਰਾ ਜੋ ਖ਼ੁਦ ਦੁਬਈ 'ਚ ਫਸੇ ਹੋਏ ਹਨ, ਨੇ 'ਅਜੀਤ' ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਉਹ ਆਪਣੇ ਗਰੁੱਪ ਨਾਲ 25 ਤਾਰੀਖ਼ ਨੂੰ ਅਬੂਧਾਬੀ ਘੁੰਮਣ ਗਏ ਸਨ, ਪਰ ਯੁੱਧ ਕਾਰਨ ਉਨ੍ਹਾਂ ਦੀ ਉਡਾਣ ਰੱਦ ਕਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਟ੍ਰੈਵਲ ਕੰਪਨੀ ਵਲੋਂ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਤਾਂ ਕੀਤਾ ਜਾ ਰਿਹਾ ਹੈ, ਪਰ ਲਗਾਤਾਰ ਅੱਠ ਦਿਨਾਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਕਰਨ ਦੇ ਬਾਵਜੂਦ ਉਨ੍ਹਾਂ ਦੀ ਵਾਪਸੀ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ | ਐਡਵੋਕੇਟ ਕਰਕਰਾ ਨੇ ਦੱਸਿਆ ਕਿ ਗਰੁੱਪ ਵਿਚ ਛੋਟੇ ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਹਨ, ਜਿਨ੍ਹਾਂ ਦੀਆਂ ਰੋਜ਼ਾਨਾ ਦੀਆਂ ਦਵਾਈਆਂ ਖ਼ਤਮ ਹੋ ਰਹੀਆਂ ਹਨ ਅਤੇ ਕਈ ਬੱਚੇ ਬੁਖ਼ਾਰ ਨਾਲ ਪੀੜਤ ਹਨ | ਉਨ੍ਹਾਂ ਫਸੇ ਸਮੂਹ ਯਾਤਰੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇੱਥੋਂ ਕੱਢਣ ਲਈ ਕੋਈ ਵਿਸ਼ੇਸ਼ ਫਲਾਈਟ ਭੇਜੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਸਟੋਰ ਮਾਲਕ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲੀ ਅਗਲੀ ਖ਼ਬਰ ਸਰਪੰਚ ਕਤਲ ਕਾਂਡ 'ਚ ਲੋੜੀਂਦੇ 2 ਮੁੱਖ ਮੁਲਜ਼ਮ ਗਿ੍ਫ਼ਤਾਰ <br/>
Ad Position 24