ਖੇਮਕਰਨ (ਤਰਨ ਤਾਰਨ), 6 ਮਾਰਚ (ਰਾਕੇਸ਼ ਕੁਮਾਰ ਬਿੱਲਾ)- ਸੰਨ 1984 ਦੇ ਸਾਕਾ ਨੀਲਾ ਤਾਰਾ 'ਚ ਸ਼ਹੀਦ ਹੋਣ ਵਾਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੇ ਜੱਦੀ ਪਿੰਡ ਭੂਰਾ ਕੋਹਨਾ ਦੇ ਗੁਰਦੁਆਰਾ ਖ਼ਾਲਸਾ ਦਰਬਾਰ 'ਚ ਅੱਜ ਵਿਸ਼ਾਲ ਪੰਥਕ ਇਕੱਠ ਹੋਇਆ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਤੇ ਪੰਥਕ ਬੋਰਡ ਦੀ ਚੇਅਰਪਰਸਨ ਤੇ ਭਾਈ ਸਾਹਿਬ ਦੀ ਬੇਟੀ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਭਾਈ ਅਮਰੀਕ ਸਿੰਘ ਨੇ ਉਸ ਸਮੇਂ ਸਿੱਖ ਨੌਜਵਾਨਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਕਰਕੇ ਇਕ ਧਾਰਮਿਕ ਲਹਿਰ ਖੜੀ ਕੀਤੀ, ਜਿਸ ਕਰਕੇ ਉਨ੍ਹਾਂ ਦਾ ਜੀਵਨ ਸਾਡੀ ਕੌਮ ਲਈ ਸਦਾ ਪ੍ਰੇਰਨਾਸ੍ਰੋਤ ਰਹੇਗਾ | ਅੱਜ ਸਿੱਖ ਕੌਮ ਨੂੰ ਇਮਾਨਦਾਰ ਤੇ ਕੁਰਬਾਨੀ ਵਾਲੇ ਆਗੂ ਦੀ ਅਗਵਾਈ ਦੀ ਲੋੜ ਹੈ, ਜਿਹੜਾ ਸਾਰੀ ਪੰਥਕ ਸ਼ਕਤੀ ਇਕੱਠੀ ਕਰ ਸਕੇ | ਉਨ੍ਹਾਂ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਡੀ ਕੌਮ ਦੇ ਬੰਦੀ ਸਿੰਘ ਸਜ਼ਾਵਾਂ ਕੱਟ ਕੇ ਜੇਲ੍ਹਾਂ 'ਚ ਰੁਲ ਰਹੇ ਹਨ ਤੇ ਸੂਬੇ ਵਿਚ ਮੁੜ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਣ ਲੱਗ ਪਏ ਹਨ | ਸਮਾਗਮ ਦੇ ਮੁੱਖ ਪ੍ਰਬੰਧਕ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਤੇ ਆਲ ਇੰਡੀਆ ਸਿੱਖ ਸਟੂਡੇਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜਤ ਸਿੰਘ ਗਿੱਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਮਾਗਮ 'ਚ ਸ਼ਾਮਿਲ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ | ਸਮਾਗਮ ਨੂੰ ਸ਼ਹੀਦ ਭਾਈ ਅਮਰੀਕ ਸਿੰਘ ਦੇ ਸਪੁੱਤਰ ਭਾਈ ਤਰਲੋਚਨ ਸਿੰਘ, ਭਾਈ ਮੋਹਕਮ ਸਿੰਘ, ਡਾਕਟਰ ਮਨਜੀਤ ਸਿੰਘ ਭੋਮਾ ਚੇਅਰਮੈਨ ਦਿੱਲੀ ਕਮੇਟੀ ਪੰਜਾਬ, ਬਾਬਾ ਦਰਸ਼ਨ ਸਿੰਘ ਅਮਰੀਕਾ, ਬਾਪੂ ਤਰਸੇਮ ਸਿੰਘ ਆਗੂ ਵਾਰਿਸ ਪੰਜਾਬ, ਰਘਬੀਰ ਸਿੰਘ ਰਾਜਾਸਾਂਸੀ, ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਘੁੰਮਣ ਨੇ ਸੰਬੋਧਨ ਕਰਦਿਆਂ ਭਾਈ ਅਮਰੀਕ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ | ਪੰਥਕ ਇਕੱਠ 'ਚ ਕਵੀਸ਼ਰ ਜਥੇ ਭਾਈ ਸੁਲੱਖਣ ਸਿੰਘ ਰਿਆੜ ਤੇ ਢਾਡੀ ਜਥੇ. ਭਾਈ ਨਿਰਮਲ ਸਿੰਘ ਨੂਰ ਦੇ ਜਥਿਆਂ ਨੇ ਸ਼ਹੀਦ ਸਿੰਘਾਂ ਦਾ ਇਤਹਾਸ ਸੁਣਾਇਆ | ਇਸ ਮੌਕੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਮੌਜੀ ਦਾਸ, ਬਾਬਾ ਜਸਵੰਤ ਸਿੰਘ ਸੋਢੀ ਆਸਲਾ ਵਾਲੇ, ਬਾਬਾ ਦਰਸ਼ਨ ਸਿੰਘ ਬੌਰੀ ਵਾਲੇ, ਬਾਬਾ ਗੁਰ ਰਾਜਪਾਲ ਸਿੰਘ, ਬਾਬਾ ਹਰਦੀਪ ਸਿੰਘ ਅੰਮਿ੍ਤਸਰ, ਤੇਜਬੀਰ ਸਿੰਘ ਦਮਦਮੀ ਟਕਸਾਲ, ਬਾਬਾ ਪ੍ਰੇਮ ਸਿੰਘ ਸੁਰ ਸਿੰਘ ਵਾਲੇ, ਬੀਬੀ ਹਰਮੀਤ ਕੌਰ ਸੁਪਤਨੀ ਭਾਈ ਅਮਰੀਕ ਸਿੰਘ, ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਡਿਪਟੀ ਭੂਰਾ ਕੋਹਨਾ ਸਾਬਕਾ ਸਕੱਤਰ, ਸੂਬੇਦਾਰ ਗੁਰਚਰਨ ਸਿੰਘ ਭੂਰਾ ਕੋਹਨਾ, ਡਾਕਟਰ ਜਰਨੈਲ ਸਿੰਘ ਭੁੱਲਰ, ਹਰਜਿੰਦਰ ਸਿੰਘ ਸਾਬਕਾ ਮੈਨੇਜਰ, ਅਮਰਜੀਤ ਸਿੰਘ ਪਹੂਵਿੰਡ, ਜੀਤ ਸਿੰਘ ਲਖੀਆਂ ਗੰਗਾਨਗਰ, ਗੁਰਸੇਵਕ ਸਿੰਘ ਪਹਿਲਵਾਨ, ਸੁਖਵੰਤ ਸਿੰਘ ਚੱਕ ਸਾਬਕਾ ਚੇਅਰਮੈਨ, ਜਥੇਦਾਰ ਤਾਰਾ ਸਿੰਘ ਆਸਲ, ਨਰਿੰਦਰ ਸਿੰਘ ਕਲਸੀਆਂ, ਭਾਈ ਮਨਦੀਪ ਸਿੰਘ, ਭਰਾ ਸੰਦੀਪ ਸਿੰਘ ਸੂਰੀਕਾਂਡ, ਪ੍ਰਚਾਰਕ ਭਾਈ ਗੁਰਬਚਨ ਸਿੰਘ ਕਲਸੀਆਂ, ਦਿਲਬਾਗ ਸਿੰਘ ਸਭਰਾ, ਭਾਈ ਜਗਜੀਤ ਸਿੰਘ ਜੱਲੋਕੇ, ਕਰਨਲ ਹਰਸਿਮਰਨ ਸਿੰਘ ਪਹੂਵਿੰਡ, ਗੁਰਲਾਲ ਸਿੰਘ ਦੋਬਲੀਆਂ, ਜਗਜੀਤ ਸਿੰਘ ਮਾਲੂਵਾਲ, ਵਜੀਰ ਸਿੰਘ ਵਾਂ, ਬਾਬਾ ਦਰਸ਼ਨ ਸਿੰਘ ਦਾਸੂਵਾਲ, ਚੇਅਰਮੈਨ ਮੇਹਰ ਸਿੰਘ ਭੂਰਾ, ਨਿਸ਼ਾਨ ਸਿੰਘ ਮਹਿੰਦੀਪੁਰ ਸਾਬਕਾ ਚੇਅਰਮੈਨ, ਸਰਪੰਚ ਸੁਖਵਿੰਦਰ ਸਿੰਘ ਬੱਬੂ ਮਹਿਲ, ਚੇਅਰਮੈਨ ਜਗਤਾਰ ਸਿੰਘ ਖੇੜਾ, ਡਾਇਰੈਕਟਰ ਸੁਰਜੀਤ ਸਿੰਘ ਭੂਰਾ, ਪਿ੍ੰਸੀਪਲ ਹਰਦੀਪ ਸਿੰਘ ਪੱਟ, ਪਿ੍ੰਸੀਪਲ ਕੁਲਰਾਜ ਸਿੰਘ ਮਿਸ਼ਨਰੀ ਕਾਲਜ ਭੂਰਾ ਕੋਹਨਾ, ਸੁਰਿੰਦਰ ਸਿੰਘ ਮਾੜੀ ਉੱਦੋਕੇ, ਜੈਮਲ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਖਾਲੜਾ ਜੋਧਪੁਰੀ, ਜਰਨੈਲ ਸਿੰਘ ਛਾਪਿਆਂਵਾਲੀ , ਮੁਖਤਿਆਰ ਸਿੰਘ ਧੀਰਾ ਪੱਤਰਾ, ਜਸਪਾਲ ਸਿੰਘ ਵਲਟੋਹਾ ਸੈਕਟਰੀ, ਸੁਖਦੇਵ ਸਿੰਘ ਅਲਗੋੋਂ, ਮਨਜੀਤ ਸਿੰਘ ਕੌਂਸਲਰ ਖੇਮਕਰਨ, ਬੇਅੰਤ ਸਿੰਘ ਮਾੜੀ ਸਮਰਾ ਆਦਿ ਹਾਜ਼ਰ ਸਨ |