ਮਾਨਸਾ, 6 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਅਗਲੀ ਸੁਣਵਾਈ 20 ਮਾਰਚ 'ਤੇ ਪਾ ਦਿੱਤੀ ਹੈ | ਅੱਜ 15 ਗਵਾਹ ਅਦਾਲਤ 'ਚ ਹਾਜ਼ਰ ਸਨ, ਜਿਨ੍ਹਾਂ 'ਚੋਂ 6 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ | ਸੀ.ਸੀ.ਟੀ.ਵੀ. ਫੁਟੇਜ ਉਪਲਬਧ ਕਰਵਾਉਣ ਵਾਲੇ ਰਾਜੇਸ਼ ਕੁਮਾਰ, ਰਾਜਸਥਾਨ ਦੀ ਗੱਡੀ ਦੇ ਮਾਲਕ ਕ੍ਰਿਸ਼ਨ ਮੁਰਾਰੀ ਅਤੇ ਮੋਬਾਈਲ ਕੰਪਨੀ ਦੇ ਮਾਲਕ ਰਾਕੇਸ਼ ਕੁਮਾਰ ਤੋਂ ਇਲਾਵਾ 3 ਗੰਨ ਹਾਊਸ ਮਾਲਕਾਂ ਦੀ ਗਵਾਹੀ ਹੋਈ ਜਦਕਿ 9 ਜਣਿਆਂ ਦੀ ਅਗਵਾਈ ਬਕਾਇਆ ਰਹਿ ਗਈ | ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਦਾਲਤ 'ਚ ਹਾਜ਼ਰ ਸਨ ਪਰ ਉਨ੍ਹਾਂ ਦੀ ਗਵਾਹੀ ਨਾ ਹੋ ਸਕੀ | ਕਾਬਲੇਗ਼ੌਰ ਰਹੇ 19 ਦਸੰਬਰ ਨੂੰ ਉਨ੍ਹਾਂ ਦੀ ਗਵਾਹੀ ਅਧੂਰੀ ਰਹਿ ਗਈ ਸੀ |