ਚੰਡੀਗੜ੍ਹ, 8 ਮਾਰਚ (ਮਾਨ)-ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅੱਜ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਬਜਟ ਵਿਚ ਅਜਿਹੀ ਕੋਈ ਤਜਵੀਜ਼ ਨਹੀਂ ਰੱਖੀ ਗਈ ਕਿ ਪਿਛਲੇ ਚਾਰ ਸਾਲ ਦੀ ਬਕਾਇਆ ਰਾਸ਼ੀ ਵੀ ਪੰਜਾਬ ਦੀਆਂ ਔਰਤਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੇ 'ਆਪ' ਨੂੰ ਚਾਰ ਸਾਲ ਪਹਿਲਾਂ ਵੋਟਾਂ ਪਾ ਕੇ ਸੱਤਾ ਵਿਚ ਲਿਆਂਦਾ ਸੀ, ਪਰ ਹੁਣ ਇਸ ਪਾਰਟੀ ਦੀ ਸਰਕਾਰ ਨੇ ਆਪਣੇ ਆਖਰੀ ਬਜਟ ਵਿਚ ਮਹਿਜ਼ ਖਾਨਾਪੂਰਤੀ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਔਰਤਾਂ ਇਕ ਹਜ਼ਾਰ ਰੁਪਏ ਦੇਣੇ ਸ਼ੁਰੂ ਕੀਤੇ ਜਾਣਗੇ ਜੋ ਕੋਝੇ ਮਜ਼ਾਕ ਤੋਂ ਜ਼ਿਆਦਾ ਕੁਝ ਵੀ ਨਹੀਂ।
'ਆਪ' ਸਰਕਾਰ ਵਲੋਂ ਗੁਮਰਾਹ ਕਰਨ ਦੀ ਕੋਸ਼ਿਸ਼ -ਗਨੀਵ ਕੌਰ ਮਜੀਠੀਆ
ਅਜੀਤ ਡੈਸਕ
09-03-2026