29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬੁਨਿਆਦੀ ਢਾਂਚੇ ਤੇ ਰੱਖ-ਰਖਾਅ ਲਈ ਬਜਟ ਨੂੰ 5,440 ਕਰੋੜ ਕਰਨਾ ਸ਼ਲਾਘਾਯੋਗ-ਈ.ਟੀ.ਓ.

Ad Position 21
No active advertisement
ਅਜੀਤ ਡੈਸਕ 09-03-2026

ਚੰਡੀਗੜ੍ਹ, 8 ਮਾਰਚ (ਅਜੀਤ ਬਿਊਰੋ)-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਬਜਟ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਜਟ 'ਚ ਸੂਬੇ ਭਰ 'ਚ ਸੜਕ ਤੇ ਪੁਲਾਂ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਅਤੇ ਮੌਜੂਦਾ ਸੰਪਤੀਆਂ ਦੇ ਯੋਜਨਾਬੱਧ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਸੜਕਾਂ, ਪੁਲਾਂ ਅਤੇ ਜਨਤਕ ਇਮਾਰਤਾਂ ਦੀ ਉਸਾਰੀ, ਨਵੀਨੀਕਰਨ ਲਈ ਬਜਟ ਨੂੰ 5,440 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜੋ ਵਿੱਤੀ ਸਾਲ 2025-26 (ਬਜਟ ਅਨੁਮਾਨ) ਨਾਲੋਂ ਦੁੱਗਣਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ 'ਚ ਵਿਸ਼ਵ ਪੱਧਰੀ ਸੜਕੀ ਨੈਟਵਰਕ ਬਣ ਜਾਵੇਗਾ। ਉਨ੍ਹਾਂ ਨੇ ਔਰਤਾਂ ਲਈ ਸ਼ੁਰੂ ਕੀਤੀ ਗਈ ਸਕੀਮ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਵੀ ਸ਼ਲਾਘਾ ਕੀਤੀ।

Ad Position 22
No active advertisement
ਪਿਛਲੀ ਖ਼ਬਰ ਆਰਟ ਗੈਲਰੀ ਵਿਖੇ ਮਹਿਲਾ ਦਿਵਸ 'ਤੇ ਕਲਾ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਲੋਕ-ਹਿਤੈਸ਼ੀ ਅਤੇ ਤਰੱਕੀ ਪਸੰਦ ਬਜਟ-ਡਾ. ਰਵਜੋਤ ਸਿੰਘ
Ad Position 24