16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜੈਸ਼ੰਕਰ ਵਲੋਂ ਈਰਾਨੀ ਵਿਦੇਸ਼ ਮੰਤਰੀ ਅਰਾਘਚੀ ਨਾਲ ਗੱਲਬਾਤ

Ad Position 21
No active advertisement
ਅਜੀਤ ਡੈਸਕ 11-03-2026

ਨਵੀਂ ਦਿੱਲੀ, 10 ਮਾਰਚ (ਪੀ.ਟੀ.ਆਈ.)-ਪੱਛਮੀ ਏਸ਼ੀਆ ਸੰਕਟ ਦੇ ਮੱਦੇਨਜ਼ਰ ਖਾਸ ਕਰਕੇ ਊਰਜਾ ਸਪਲਾਈ 'ਤੇ ਵਧਦੀਆਂ ਚਿੰਤਾਵਾਂ ਵਿਚਕਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਆਪਣੇ ਈਰਾਨੀ ਹਮਰੁਤਬਾ ਸਈਦ ਅੱਬਾਸ ਅਰਾਘਚੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਸਾਂਝੇ ਫੌਜੀ ਹਮਲੇ ਸ਼ੁਰੂ ਕਰਨ ਤੋਂ ਬਾਅਦ ਇਹ ਤੀਜੀ ਵਾਰ ਸੀ ਜਦੋਂ ਜੈਸ਼ੰਕਰ ਨੇ ਅਰਾਘਚੀ ਨਾਲ ਗੱਲ ਕੀਤੀ | ਇਸ ਸਬੰਧੀ ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਚੱਲ ਰਹੇ ਟਕਰਾਅ ਦੇ ਸੰਬੰਧ 'ਚ ਅੱਜ ਸ਼ਾਮ ਈਰਾਨ ਦੇ ਵਿਦੇਸ਼ ਮੰਤਰੀ ਨਾਲ ਵਿਸਥਾਰਤ ਗੱਲਬਾਤ ਕੀਤੀ | ਅਸੀਂ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ | ਦੋਵਾਂ ਵਿਦੇਸ਼ ਮੰਤਰੀਆਂ ਵਿਚਕਾਰ ਫ਼ੋਨ 'ਤੇ ਗੱਲਬਾਤ ਪੱਛਮੀ ਏਸ਼ੀਆ 'ਚ ਸੰਕਟ ਦੇ ਮੱਦੇਨਜ਼ਰ ਤੇਲ ਸਪਲਾਈ 'ਚ ਵਿਘਨ ਨੂੰ ਲੈ ਕੇ ਵਧਦੀਆਂ ਵਿਸ਼ਵਵਿਆਪੀ ਚਿੰਤਾਵਾਂ ਦੇ ਵਿਚਕਾਰ ਹੋਈ |

Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਵਿਵਾਦ ਦੇ ਨਾਂਅ 'ਤੇ ਝੂਠਾ ਫਸਾਉਣ ਦੀ ਦਲੀਲ ਜਾਇਜ਼ ਨਹੀਂ – ਹਾਈ ਕੋਰਟ ਅਗਲੀ ਖ਼ਬਰ ਚੀਨ ਤੇ ਹੋਰ ਗੁਆਂਢੀ ਦੇਸ਼ਾਂ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਨੂੰ ਕੀਤਾ ਸਰਲ <br/>
Ad Position 24