ਗੁਰੂਗ੍ਰਾਮ, 10 ਮਾਰਚ (ਏਜੰਸੀ)-ਇੰਡੀਗੋ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਅਸਤੀਫਾ ਦੇ ਦਿੱਤਾ ਹੈ। ਇਹ ਇੰਡੀਗੋ ਸੰਕਟ ਦੇ ਕੁਝ ਮਹੀਨਿਆਂ ਬਾਅਦ ਆਇਆ ਹੈ। ਉਨ੍ਹਾਂ ਨੂੰ 10 ਮਾਰਚ ਤੱਕ ਤੁਰੰਤ ਪ੍ਰਭਾਵ ਨਾਲ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਬੋਰਡ ਨੂੰ ਲਿਖੇ ਇਕ ਪੱਤਰ 'ਚ ਐਲਬਰਸ ਨੇ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਅੱਜ ਤੋਂ ਇੰਡੀਗੋ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਨੋਟਿਸ ਦੀ ਮਿਆਦ ਨੂੰ ਮੁਆਫ਼ ਕਰ ਦਿੱਤਾ ਜਾਵੇ। ਇੰਡੀਗੋ ਦੇ ਪ੍ਰਬੰਧ ਨਿਰਦੇਸ਼ਕ, ਰਾਹੁਲ ਭਾਟੀਆ ਕੰਪਨੀ ਦੇ ਇਕ ਨਵੇਂ ਨੇਤਾ ਦਾ ਐਲਾਨ ਕਰਨ ਤੱਕ ਪ੍ਰਬੰਧਨ ਸੰਭਾਲਣਗੇ, ਜਿਸ ਦੇ ਜਲਦੀ ਹੀ ਆਉਣ ਦੀ ਉਮੀਦ ਹੈ। ਬੋਰਡ ਦੇ ਚੇਅਰਮੈਨ ਵਿਕਰਮ ਸਿੰਘ ਮਹਿਤਾ ਨੇ ਕਿਹਾ ਕਿ ਰਾਹੁਲ ਕੰਪਨੀ ਦੇ ਸੱਭਿਆਚਾਰ, ਸੰਚਾਲਨ ਉੱਤਮਤਾ ਤੇ ਸਾਡੇ ਗਾਹਕਾਂ ਦੀ ਦੇਖਭਾਲ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਏਅਰਲਾਈਨ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਵਾਪਸ ਆ ਰਹੇ ਹਨ।
ਇੰਡੀਗੋ ਦੇ ਸੀ.ਈ.ਓ. ਨੇ ਦਿੱਤਾ ਅਸਤੀਫ਼ਾ
ਅਜੀਤ ਡੈਸਕ
11-03-2026