ਸੰਗਰੂਰ, 6 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ਵਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਾਲੋਨੀ ਬਾਹਰ ਸੰਗਰੂਰ-ਪਟਿਆਲਾ ਸੜਕ 'ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ | ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਡੀਪੂ ਹੋਲਡਰ ਸੰਗਰੂਰ-ਪਟਿਆਲਾ ਫਲਾਈ ਉਵਰ ਹੇਠਾਂ ਸਵੇਰ ਤੋਂ ਹੀ ਇਕੱਤਰ ਹੋਣੇ ਸ਼ੁਰੂ ਹੋ ਗਏ | ਜਿੱਥੋਂ ਉਹ ਮੁੱਖ ਮੰਤਰੀ ਨਿਵਾਸ ਵਲੋਂ ਵਧੇ ਪਰ ਪੁਲਿਸ ਫੋਰਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਸੜਕ 'ਤੇ ਹੀ ਪ੍ਰਦਰਸ਼ਨ ਆਰੰਭ ਕਰ ਦਿੱਤਾ | ਕੜਕਦੀ ਧੁੱਪ ਵਿਚ ਸੜਕ 'ਤੇ ਬੈਠੇ ਡੀਪੂ ਹੋਲਡਰਾਂ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਆਈ 'ਆਪ' ਸਰਕਾਰ ਦੇ ਜਬਰ ਦਾ ਸ਼ਿਕਾਰ ਡੀਪੂ ਹੋਲਡਰ ਮੁੱਢ ਤੋਂ ਹੀ ਹਨ | ਸੱਤਾ ਵਿਚ ਆਉਣ ਤੋਂ ਪਹਿਲਾਂ ਡੀਪੂ ਹੋਲਡਰਾਂ ਨੂੰ 'ਆਪ' ਪਾਰਟੀ ਨੇ ਇੱਜ਼ਤ ਦੀ ਰੋਟੀ ਦੇਣ ਦਾ ਵਾਅਦਾ ਕੀਤਾ ਸੀ ਪਰ 4 ਸਾਲ ਲੰਘਣ ਉਪਰੰਤ ਵੀ ਡੀਪੂ ਹੋਲਡਰਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ | ਇਸ ਪ੍ਰਦਰਸ਼ਨ ਵਿਚ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ ਗੋਲਡੀ ਖਡਿਆਲ ਤੇ ਡੈਮੋਕਰੈਟਿਕ ਮਨਰੇਗਾ ਫ਼ਰੰਟ ਦੀ ਸੂਬਾ ਆਗੂ ਹਰਪਾਲ ਕੌਰ ਟਿੱਬੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਧਰਨੇ ਵਿਚ ਵਿਨੋਦ ਕੁਮਾਰ ਸੂਬਾ ਸਕੱਤਰ, ਸੁਰਜੀਤ ਸਿੰਘ ਮੰਗੀ ਜ਼ਿਲ੍ਹਾ ਪ੍ਰਧਾਨ, ਬਿੰਦਰ ਸਿੰਘ ਉਗੋਕੇ ਬਰਨਾਲਾ, ਬਲਜਿੰਦਰ ਸਿੰਘ ਅੰਮਿ੍ਤਸਰ, ਅਨਿਲ ਕੁਮਾਰ ਪਟਿਆਲਾ, ਜਸਪ੍ਰੀਤ ਸਿੰਘ ਮੋਹਾਲੀ, ਮੋਹਨ ਲਾਲ ਗੁਰਦਾਸਪੁਰ, ਰਜਿੰਦਰ ਸਿੰਘ ਫ਼ਿਰੋਜ਼ਪੁਰ, ਦਿਲਬਾਰ ਸਿੰਘ ਮੋਗਾ, ਤਰਸੇਮ ਸਿੰਘ ਤਰਨਤਾਰਨ, ਪ੍ਰੀਤਮ ਸਿੰਘ ਦੇਵੀਗੜ੍ਹ, ਗੁਰਬਚਨ ਸਿੰਘ ਲਾਲੀ, ਹਰਵਿੰਦਰ ਸਿੰਘ ਨਵਾਂ ਸ਼ਹਿਰ, ਬਖਸੀਸ ਸਿੰਘ ਕੋਟ ਈਸੇ ਖਾ, ਬਹਾਦਰ ਸਿੰਘ ਅਰੋੜਾ ਨਵਾਂ ਸ਼ਹਿਰ, ਬਿੱਟੂ ਬਾਠ ਫ਼ਿਰੋਜਪੁਰ, ਵਿਸਾਖਾ ਸਿੰਘ ਫਤਹਿਗੜ੍ਹ ਸਾਹਿਬ, ਜੱਗਾ ਸਿੰਘ ਮੌੜ, ਪਰਮਜੀਤ ਸਿੰਘ ਲੁਧਿਆਣਾ, ਪਰਮਜੀਤ ਸਿੰਘ ਹਾਡਾਂ ਸੁਨਾਮ, ਪਾਲ ਕੌਰ, ਮੁਹੰਮਦ ਸਲੀਮ ਪੈੱ੍ਰਸ ਸਕੱਤਰ, ਮੱਖਣ ਗਰਗ, ਕਰਨੈਲ ਸਿੰਘ ਹੁਸ਼ਿਆਰਪੁਰ, ਬਿੱਲੂ ਬਜਾਜ, ਭੁਪਿੰਦਰ ਸਿੰਘ ਫ਼ਾਜ਼ਿਲਕਾ, ਦਵਿੰਦਰ ਸਿੰਘ ਕਰਮਜੀਤ ਸਿੰਘ ਮਲੇਰਕੋਟਲਾ, ਗੁਰਜੰਟ ਸਿੰਘ ਸ਼ੇਰੋਂ, ਜਸਵੀਰ ਸਿੰਘ ਸ਼ੇਰੋਂ, ਬਲਵਿੰਦਰ ਕੁਮਾਰ, ਕਰਨੈਲ ਸਿੰਘ ਲੌਂਗੋਵਾਲ ਮੌਜੂਦ ਸਨ |
ਪੰਜਾਬ ਭਰ ਦੇ ਡੀਪੂ ਹੋਲਡਰਾਂ ਨੇ ਮੁੱਖ ਮੰਤਰੀ ਨਿਵਾਸ ਅੱਗੇ ਕੀਤੇ ਰੋਸ ਵਿਖਾਵਾ
ਅਜੀਤ ਡੈਸਕ
07-04-2026