ਕੋਲਕਾਤਾ, 8 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਐਸ.ਆਈ.ਆਰ. ਅਭਿਆਸ ਦÏਰਾਨ ਵੋਟਰਾਂ ਦੇ ਨਾਂਅ ਹਟਾਉਣ ਨੂੰ ਲੈ ਕੇ ਭਾਜਪਾ ਅਤੇ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟਰ ਸੂਚੀਆਂ ਤੋਂ ਵੋਟਰਾਂ ਦੇ ਨਾਂਅ ਹਟਾਉਣ ਦਾ ਵਿਰੋਧ ਕਰਨ ਲਈ ਦੁਬਾਰਾ ਅਦਾਲਤ ਜਾਏਗੀ | ਉਨ੍ਹਾਂ ਦੀਆਂ ਟਿੱਪਣੀਆਂ ਰਾਜ 'ਚ ਐਸ. ਆਈ. ਆਰ. ਦੇ ਪੂਰਾ ਹੋਣ ਤੋਂ ਬਾਅਦ ਵੋਟਰ ਸੂਚੀਆਂ ਤੋਂ ਲਗਭਗ 91 ਲੱਖ ਵੋਟਰਾਂ ਦੇ ਨਾਂਅ ਹਟਾਉਣ ਤੋਂ ਬਾਅਦ ਆਈਆਂ | ਮਮਤਾ ਬੈਨਰਜੀ ਨੇ ਸੂਚੀ ਸੋਧ ਅਭਿਆਸ 'ਤੇ ਆਪਣੀ ਮੁੱਖ ਚੁਣÏਤੀ ਦੇਣ ਵਾਲੀ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਤੁਸੀਂ ਨਾਂਅ ਹਟਾ ਕੇ ਟੀ.ਐਮ.ਸੀ. ਨੂੰ ਹਰਾ ਨਹੀਂ ਸਕੋਗੇ | ਅਸੀਂ ਨਾਂਅ ਹਟਾਉਣ ਦਾ ਵਿਰੋਧ ਕਰਨ ਲਈ ਦੁਬਾਰਾ ਅਦਾਲਤ ਦਾ ਰਸਤਾ ਅਪਣਾਵਾਂਗੇ | ਐਸ.ਆਈ.ਆਰ. ਪ੍ਰਕਿਰਿਆ 'ਤੇ ਚੋਣ ਪੈਨਲ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸੰਵਿਧਾਨ ਅਨੁਸਾਰ ਸੂਚੀ 'ਚ ਨਾਵਾਂ ਨੂੰ ਸ਼ਾਮਿਲ ਕਰਨ ਲਈ ਕਾਨੂੰਨੀ ਤÏਰ 'ਤੇ ਲੜਾਂਗੇ | ਜੇਕਰ ਲੋਕ ਆਪਣੀ ਵੋਟ ਨਹੀਂ ਪਾ ਸਕਦੇ, ਤਾਂ ਟਿ੍ਬਿਊਨਲ ਬਣਾਉਣ ਦੀ ਕੀ ਲੋੜ ਹੈ? ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਸੂਚੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ | ਇਹ ਕੀ ਹੈ? ਅਸੀਂ ਇਸਨੂੰ ਚੁਣÏਤੀ ਦੇਵਾਂਗੇ ਅਤੇ ਇਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ | ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੀ.ਐਮ.ਸੀ. ਮੁਖੀ ਨੇ ਭਗਵਾ ਪਾਰਟੀ 'ਤੇ ਵੋਟਰ ਸੂਚੀਆਂ 'ਚ ਹੇਰਾਫੇਰੀ ਕਰਨ ਅਤੇ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਇਆ | ਮਮਤਾ ਬਨਰਜੀ ਨੇ ਚੋਣ ਕਮਿਸ਼ਨ 'ਤੇ ਲੋਕਾਂ ਨੂੰ ਫ਼ੋਨ 'ਤੇ ਡਰਾਉਣ-ਧਮਕਾਉਣ ਦਾ ਵੀ ਦੋਸ਼ ਲਗਾਇਆ | ਬਾਅਦ 'ਚ ਉਸੇ ਜ਼ਿਲ੍ਹੇ ਦੇ ਬਾਲਾਗੜ੍ਹ 'ਚ ਰੈਲੀ 'ਚ ਵੀ ਸੰਬੋਧਨ ਕੀਤਾ |