19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਿਰਫ਼ 24 ਘੰਟੇ ਪਹਿਲਾਂ ਲਿਆ ਗਿਆ ਜਲਿ੍ਹਆਂਵਾਲਾ ਬਾਗ 'ਚ ਜਲਸਾ ਕਰਾਉਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 12-04-2026

ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ 'ਚ 13 ਅਪ੍ਰੈਲ 1919 ਨੂੰ ਕਰਵਾਏ ਜਾਣ ਵਾਲੇ ਜਲਸੇ ਦਾ ਫ਼ੈਸਲਾ ਸਿਰਫ਼ 24 ਘੰਟੇ ਪਹਿਲਾਂ ਲਿਆ ਗਿਆ ਸੀ | ਦਰਅਸਲ, ਪਹਿਲਾਂ ਇਸ ਜਲਸੇ ਲਈ ਅੰਮਿ੍ਤਸਰ ਦੇ ਵੰਦੇ ਮਾਤਰਮ ਹਾਲ ਦੀ ਚੋਣ ਕੀਤੀ ਗਈ ਸੀ | ਉਨ੍ਹੀਂ ਦਿਨੀਂ ਇਹ ਹਾਲ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਸੀ | ਦਰਅਸਲ, ਸੰਨ 1905 ਵਿਚ ਸੁਦੇਸ਼ੀ ਲਹਿਰ ਅਤੇ ਬਾਈਕਾਟ ਦੀ ਤਹਿਰੀਕ ਦੌਰਾਨ ਕ੍ਰਾਂਤੀਕਾਰੀ ਬਾਬੂ ਕਨ੍ਹਈਆ ਲਾਲ ਭਾਟੀਆ ਨੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਜਾਣ ਵਾਲੀਆਂ ਪਬਲਿਕ ਬੈਠਕਾਂ ਲਈ ਆਪਣੀ ਕੋਠੀ ਨੂੰ ਵੰਦੇ ਮਾਤਰਮ ਹਾਲ 'ਚ ਤਬਦੀਲ ਕਰ ਦਿੱਤਾ ਸੀ | ਬਾਬੂ ਸੁਰਿੰਦਰ ਨਾਥ ਬੈਨਰਜੀ ਨੇ ਇਸ ਹਾਲ ਦਾ ਉਦਘਾਟਨ ਕੀਤਾ | ਸ਼ਹਿਰ ਦੀ ਕਟੜਾ ਸ਼ੇਰ ਸਿੰਘ ਆਬਾਦੀ 'ਚ ਮੌਜੂਦ ਰੀਜੈਂਟ ਸਿਨੇਮਾ 'ਚ ਤਬਦੀਲ ਹੋ ਚੁੱਕਿਆ ਇਹ ਹਾਲ ਕੁੱਝ ਸਮਾਂ ਪਹਿਲਾਂ ਹੀ ਜ਼ਮੀਨਦੋਜ਼ ਕੀਤਾ ਗਿਆ | ਦੱਸਣਯੋਗ ਹੈ ਕਿ 12 ਅਪ੍ਰੈਲ 1919 ਨੂੰ ਸ਼ਹਿਰ ਦੇ ਹਿੰਦੂ ਸਭਾ ਸਕੂਲ 'ਚ ਹੋਈ ਬੈਠਕ ਵਿਚ ਸਰਬ-ਸੰਮਤੀ ਨਾਲ 13 ਅਪ੍ਰੈਲ ਨੂੰ ਸ਼ਾਮ 4.30 ਵਜੇ ਜਲਿ੍ਹਆਂਵਾਲਾ ਬਾਗ ਵਿਚ ਜਲਸਾ ਅਤੇ ਉਸ ਦੇ ਬਾਅਦ ਵੰਦੇ ਮਾਤਰਮ ਹਾਲ 'ਚ ਅੰਗਰੇਜ਼ ਹਕੂਮਤ ਦੇ ਵਿਰੁੱਧ ਵਿਰੋਧ ਸਭਾ ਕਰਨ ਦੀ ਯੋਜਨਾ ਬਣਾਈ ਗਈ | ਬੈਠਕ ਦੌਰਾਨ ਅੰਗਰੇਜ਼ਾਂ ਦੇ ਮੁਖ਼ਬਰ ਮੰਨੇ ਜਾਂਦੇ ਹੰਸ ਰਾਜ ਨੇ ਜਲਸਾ ਅਤੇ ਵਿਰੋਧ ਸਭਾ ਦੋਵੇਂ ਜਲਿ੍ਹਆਂਵਾਲਾ ਬਾਗ 'ਚ ਕਰਾਉਣ ਦੀ ਸਲਾਹ ਦਿੱਤੀ | ਜਿਸ ਦੇ ਚੱਲਦਿਆਂ ਉਕਤ ਬੈਠਕ ਦੇ ਬਾਅਦ ਉਸੇ ਦਿਨ ਸ਼ਾਮ ਨੂੰ ਅਤੇ ਅਗਲੀ ਸਵੇਰ ਬਾਜ਼ਾਰਾਂ 'ਚ ਢੋਲ ਵਜਾ ਕੇ ਜਲਿ੍ਹਆਂਵਾਲਾ ਬਾਗ 'ਚ ਵਿਰੋਧ ਸਭਾ ਹੋਣ ਦੀ ਮੁਨਾਦੀ ਕਰਾਈ ਗਈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 13 ਅਪ੍ਰੈਲ 1919 ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ 'ਚ ਸਿਰਫ਼ ਦੋ ਹੀ ਸਭਾਵਾਂ ਹੋਈਆਂ ਸਨ ਤੇ 30 ਮਾਰਚ ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ ਵਿਚ ਕਦੇ ਕੋਈ ਜਲਸਾ ਜਾਂ ਸਮਾਗਮ ਨਹੀਂ ਹੋਇਆ ਸੀ |

Ad Position 22
No active advertisement
ਪਿਛਲੀ ਖ਼ਬਰ ਫ਼ਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵਲੋਂ ਟੀਮਾਂ ਦਾ ਗਠਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕੋਰ ਕਮੇਟੀ ਦਾ ਐਲਾਨ
Ad Position 24