19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਜਪਾ ਸਰਕਾਰ ਆਉਣ 'ਤੇ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਵਾਏ ਜਾਣਗੇ-ਜਾਖੜ

Ad Position 21
No active advertisement
ਅਜੀਤ ਡੈਸਕ 12-04-2026

ਜਲੰਧਰ, 11 ਅਪ੍ਰੈਲ (ਸ਼ਿਵ)-ਪੰਜਾਬ ਭਾਜਪਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਵਲੋਂ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ 2027 ਵਿਚ ਉਨ੍ਹਾਂ ਦੇ ਸਹਿਯੋਗ ਨਾਲ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਭਾਜਪਾ ਵਲੋਂ ਉਨ੍ਹਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਏ ਜਾਣਗੇ | ਸ੍ਰੀ ਜਾਖੜ ਅੱਜ ਭਾਜਪਾ ਵਲੋਂ ਕਰਵਾਏ ਗਏ ਐਨ. ਆਰ. ਆਈ. ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ | ਸੁਨੀਲ ਜਾਖੜ ਨੇ ਕਿਹਾ ਕਿ ਆਪਣੀ ਜਨਮ ਭੂਮੀ ਨੰੂ ਅਥਾਹ ਪਿਆਰ ਕਰਨ ਵਾਲੇ ਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾ ਹੀ ਸੂਬੇ ਦੇ ਵਿਕਾਸ ਅਤੇ ਸਿਆਸਤ ਵਿਚ ਅਹਿਮ ਯੋਗਦਾਨ ਪਾਇਆ ਹੈ | ਪਾਰਟੀ ਪ੍ਰਧਾਨ ਨੇ ਸੰਮੇਲਨ ਵਿਚ ਕਈ ਪ੍ਰਵਾਸੀ ਪੰਜਾਬੀਆਂ ਵਲੋਂ ਉਨ੍ਹਾਂ ਦੀ ਸੁਰੱਖਿਆ ਬਾਰੇ ਉਠਾਏ ਗਏ ਮਾਮਲਿਆਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ ਤੇ ਉਹ ਪ੍ਰਵਾਸੀ ਪੰਜਾਬੀਆਂ ਦੀ ਚਿੰਤਾ ਨਾਲ ਵਾਕਫ਼ ਹਨ ਤੇ ਮੌਜੂਦਾ ਮਾਹੌਲ ਕਰਕੇ ਪ੍ਰਵਾਸੀ ਪੰਜਾਬੀ ਵੀ ਪ੍ਰਭਾਵਿਤ ਹਨ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਵੀ ਪ੍ਰਵਾਸੀ ਪੰਜਾਬੀ ਦੀਆਂ ਪੇ੍ਰਸ਼ਾਨੀਆਂ ਦੂਰ ਕਰਨੀਆਂ ਚਾਹੀਦੀਆਂ ਹਨ | ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪਹਿਲਾਂ ਹੀ ਪ੍ਰਵਾਸੀ ਪੰਜਾਬੀ ਦੇ ਮੁੱਦੇ ਹੱਲ ਕਰਵਾਉਣ ਲਈ ਵਚਨਬੱਧ ਹੈ | ਸਮਾਗਮ ਨੂੰ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲਜੀਤ ਸਿੰਘ ਹੇਅਰ ਨੇ ਇਸ ਮੌਕੇ ਸੁਨੀਲ ਜਾਖੜ ਸਮੇਤ ਆਏ ਹੋਏ ਆਗੂਆਂ ਤੇ ਪ੍ਰਵਾਸੀ ਪੰਜਾਬੀਆਂ ਦਾ ਸਵਾਗਤ ਕੀਤਾ | ਇਸ ਮੌਕੇ ਕਮਲਜੀਤ ਸਿੰਘ ਹੇਅਰ, ਦੇਵ ਥਿੰਦ, ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ, ਕਰਮਜੀਤ ਕੌਰ ਚੌਧਰੀ, ਰਾਕੇਸ਼ ਰਾਠੌਰ, ਸੁਸ਼ੀਲ ਸ਼ਰਮਾ, ਜਗਬੀਰ ਸਿੰਘ ਬਰਾੜ, ਅਲਬਰਟਾ ਦੇ ਵਿਧਾਇਕ ਪੀਟਰ ਸੰਧੂ, ਰੂਬੀ ਗਰੇਵਾਲ, ਮਨਧੀਰ ਕੌਰ, ਮਨਦੀਪ ਸਿੰਘ ਮੋਹੀ, ਬਚਿੱਤਰ ਸਿੰਘ ਖੱਟੜਾ, ਜਸਬੀਰ ਸਿੰਘ ਸੰਧੂ, ਰਜਿੰਦਰ ਸਿੰਘ ਭੁੱਲਰ, ਹਰਮਿੰਦਰ ਸਿੰਘ ਢਿੱਲੋਂ, ਅਸ਼ੋਕ ਸਰੀਨ, ਰਾਜੇਸ਼ ਕਪੂਰ, ਰਮਨ ਪੱਬੀ ਤੇ ਹੋਰ ਐਨ. ਆਰ. ਆਈ. ਤੇ ਭਾਜਪਾ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਮੰਤਰਾਲਾ ਪੁਰਾਤਨ ਖਰੜੇ ਇਕੱਠੇ ਕਰਨ ਲੱਗਾ ਅਗਲੀ ਖ਼ਬਰ ਫ਼ਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵਲੋਂ ਟੀਮਾਂ ਦਾ ਗਠਨ
Ad Position 24