ਅੰਮਿ੍ਤਸਰ, 11 ਅਪ੍ਰੈਲ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਵਲੋਂ ਜਾਗਤਿ ਜੋਤ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2008 ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਹਿਤ ਸਖ਼ਤ ਧਾਰਾਵਾਂ ਜੋੜਨ ਲਈ ਜਿੱਥੇ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੋਇਆ ਹੈ, ਉਥੇ ਦੂਜੇ ਪਾਸੇ ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ 13 ਅਪ੍ਰੈਲ ਨੂੰ ਹੀ ਮੋਗਾ ਜ਼ਿਲ੍ਹਾ ਦੇ ਧਰਮਕੋਟ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕ ਵਿਚਾਰ ਸੰਮੇਲਨ ਸੱਦਿਆ ਗਿਆ ਹੈ | ਦਲ ਖਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਵਿਚਾਰ ਗੋਸ਼ਟੀ ਸੰਮੇਲਨ 13 ਅਪ੍ਰੈਲ 1978 ਦੀ ਵਿਸਾਖੀ ਦੇ 13 ਸਿੱਖਾਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ, ਪਵਿੱਤਰਤਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਨੂੰ ਸਮਰਪਿਤ ਕੀਤਾ ਜਾ ਰਿਹਾ ਹੈ |
ਦਲ ਖ਼ਾਲਸਾ ਨੇ ਮੋਗਾ 'ਚ ਕੱਲ੍ਹ ਸੱਦਿਆ ਪੰਥਕ ਇਕੱਠ
ਅਜੀਤ ਡੈਸਕ
12-04-2026