26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੁਰਦੁਆਰਾ ਕਿਆਰਾ ਸਾਹਿਬ ਪਾਕਿਸਤਾਨ ਦੇ ਸੇਵਾ ਕਾਰਜਾਂ ਦੀ ਆਰੰਭਤਾ ਹੋਈ

Ad Position 21
No active advertisement
ਅਜੀਤ ਡੈਸਕ 12-04-2026
ਨਨਕਾਣਾ ਸਾਹਿਬ, 11 ਅਪ੍ਰੈਲ (ਸਤਬੀਰ ਸਿੰਘ ਘੁੰਮਣ, ਅਵਤਾਰ ਸਿੰਘ ਰੰਧਾਵਾ)-ਭਾਰਤ ਵਲੋਂ ਪਾਕਿਸਤਾਨ ਸ਼ਰਧਾਲੂਆਂ ਦਾ ਜਥਾ ਪਹੁੰਚਣ ਉਪਰੰਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪਾਵਨ ਪਵਿੱਤਰ ਅਸਥਾਨਾਂ ਦੀ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਨਤਮਸਤਕ ਹੋ ਕੇ ਦਰਸ਼ਨ ਦੀਦਾਰੇ ਕੀਤੇ ਗਏ | ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਵਿਖੇ ਨਵੀਆਂ ਇਮਾਰਤਾਂ ਨਾਲ ਸੰਬੰਧਿਤ ਸੇਵਾ ਕਾਰਜਾਂ ਦਾ ਉਦਘਾਟਨ ਸ਼ਰਧਾਲੂ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਕੀਤਾ ਗਿਆ | ਇਸ ਮੌਕੇ ਦਰਵੇਸ਼ ਸ਼ਖਸ਼ੀਅਤ ਸਾਈ ਮੀਆਂ ਮੀਰ ਜੀ ਦੀ ਅੰਸ਼ ਦੇ ਗੱਦੀ ਨਸ਼ੀਨ ਸਾਈਾ ਰਜਾ ਅਲੀ ਨੇ 'ਅਜੀਤ' ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਦਾ ਦਿਨ ਸ਼ੁਭ ਹੈ, ਕਿਉਂਕਿ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਪਾਵਨ ਪਵਿੱਤਰ ਸੇਵਾ ਕਾਰਜਾਂ ਦੀ ਆਰੰਭਤਾ ਹੋਈ ਹੈ | ਆਸ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਸਮਾਂ ਅਮਨ-ਸ਼ਾਂਤੀ ਵਾਲਾ ਤੇ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਬਿਹਤਰੀਨ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਖ਼ਵਾਜਾ ਆਸਿਫ਼ ਦੇ ਇਜ਼ਰਾਈਲ ਨੂੰ ਮਨੁੱਖਤਾ ਲਈ ਕੈਂਸਰ ਦੱਸਣ 'ਤੇ ਨੇਤਨਯਾਹੂ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ ਅਗਲੀ ਖ਼ਬਰ ਵਿਸਾਖੀ ਮੌਕੇ ਪਾਕਿਸਤਾਨ ਪਹੁੰਚੀਆਂ ਸੰਗਤਾਂ ਨੇ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ ਦੀਦਾਰੇ
Ad Position 24