16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਦੀ ਕੀਤੀ ਮੰਗ-6 ਮਤੇ ਪਾਸ

Ad Position 21
No active advertisement
ਅਜੀਤ ਡੈਸਕ 22-04-2026
ਸਮਾਣਾ, 21 ਅਪ੍ਰੈਲ (ਸਾਹਿਬ ਸਿੰਘ)-ਬੀਤੇ ਦਿਨ ਗੁਰਦੁਆਰਾ ਯਾਦਗਾਰ ਅਨਾਮ ਸਿੱਖ ਸ਼ਹੀਦਾਂ ਢੈਂਠਲ ਵਿਖੇ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਗਿਆਨੀ ਕੇਵਲ ਸਿੰਘ ਅਤੇ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਅਗਵਾਈ ਵਿਚ ਨਾਨਕਸ਼ਾਹੀ ਕੈਲੰਡਰ 'ਤੇ ਦੇਰ ਸ਼ਾਮ ਤੱਕ ਚੱਲੀ ਚਰਚਾ ਰਾਹੀਂ ਸਿੱਖ ਵਿਦਵਾਨ ਇਕ ਵਾਰ ਫੇਰ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਭਾਰੀ ਗਿਣਤੀ ਵਿਚ ਪਹੁੰਚੇ ਵਿਦਵਾਨਾਂ ਦੀ ਸਹਿਮਤੀ ਨਾਲ ਪੰਥ ਵਿਚ ਉਭਾਰਨ ਵਿਚ ਕਾਮਯਾਬ ਰਹੇ ਹਨ | ਪੂਰੇ ਭਾਰਤ ਤੋਂ ਹੁੰਮ ਹੁੰਮਾਂ ਕੇ ਪਹੁੰਚੇ ਵਿਦਵਾਨਾਂ ਨੇ ਸਰਬ-ਸੰਮਤੀ ਨਾਲ 6 ਮਤੇ ਪਾਸ ਕੀਤੇ | ਗਿ. ਕੇਵਲ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਦਮਦਮਾ ਸਾਹਿਬ ਤੇ ਦੂਜੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋ ਚੁੱਕਾ ਹੈ ਪਰ ਲਾਗੂ ਕਰਨ ਵਾਲੀਆਂ ਸੰਸਥਾਵਾਂ ਹੀ ਇਸ 'ਤੇ ਕਾਇਮ ਨਹੀਂ ਰਹਿ ਸਕੀਆਂ, ਜਿਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਦਾ ਵੱਡਾ ਹੱਥ ਸਾਹਮਣੇ ਆਇਆ ਸੀ | ਸੰਵਾਦ ਤੋਂ ਬਾਅਦ ਸਰਬ ਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿਚ 6 ਮਤੇ ਪਾਸ ਕੀਤੇ ਗਏ | ਪਹਿਲੇ ਮਤੇ ਵਿਚ ਸੰਵਾਦ ਕਰਵਾਉਣ ਲਈ ਭਾਈ ਅਤਿੰਦਰਪਾਲ ਦਾ ਧੰਨਵਾਦ ਕੀਤਾ ਗਿਆ ਹੈ | ਦੂਸਰੇ ਮਤੇ ਵਿਚ ਕਿ ਸ. ਪਾਲ ਸਿੰਘ ਪੁਰੇਵਾਲ ਵਲੋਂ ਪੇਸ਼ ਕੀਤਾ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਹੀ ਇਕੋ-ਇਕ ਇਤਿਹਾਸਕ ਤੇ ਵਿਗਿਆਨਕ ਰੂਪ ਵਿਚ ਸਹੀ ਸਿੱਖ ਕੈਲੰਡਰ ਹੈ, ਸਾਰੇ ਦਿਹਾੜੇ ਇਸ ਅਨੁਸਾਰ ਹੀ ਮਨਾਏ ਜਾਣ | ਚੌਥੇ ਮਤੇ ਵਿਚ ਅਪੀਲ ਕੀਤੀ ਜੇਕਰ ਸ਼੍ਰੋਮਣੀ ਕਮੇਟੀ ਸਮਝਦੀ ਹੈ ਕਿ ਉਨ੍ਹਾਂ ਵਲੋਂ ਜਾਰੀ ਕੀਤਾ ਜਾ ਰਿਹਾ ਮੌਜੂਦਾ ਕੈਲੰਡਰ ਹਰ ਪੱਖ ਤੋਂ ਠੀਕ ਹੈ ਤਾਂ ਸੈਮੀਨਾਰ ਵਾਲੀ ਧਿਰ ਨੂੰ ਮਿਲਣ ਦਾ ਸਮਾਂ ਦੇਵੇ | ਪੰਜਵੇਂ ਮਤੇ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛਪਦਾ ਜਾਰੀ ਰੱਖਣ ਦੀ ਮੰਗ ਕੀਤੀ ਗਈ ਹੈ | ਛੇਵੇਂ ਮਤੇ ਵਿਚ ਕਿਹਾ ਗਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਨਾਲ ਅਸਹਿਮਤ ਧਿਰ ਨੂੰ ਅੱਜ ਦਾ ਇਹ ਇਕੱਠ ਅਪੀਲ ਕਰਦਾ ਹੈ ਕਿ ਜੇ ਉਹ ਨਾਨਕਸ਼ਾਹੀ ਕੈਲੰਡਰ ਤੋਂ ਵਧੀਆ ਕੈਲੰਡਰ ਬਣਾਉਣ ਦੇ ਸਮਰੱਥ ਹਨ ਤਾਂ ਉਹ ਨਵਾਂ ਕੈਲੰਡਰ ਕੌਮ ਦੇ ਸਾਹਮਣੇ ਰੱਖਣ |
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਧੱਕ ਰਹੀ ਹੈ 'ਆਪ' ਸਰਕਾਰ-ਡਾ. ਚੀਮਾ
Ad Position 24