16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਹੀਂ ਰਹੇ ਬਾਬਾ ਜਸਵੰਤ ਸਿੰਘ ਕਾਰ ਸੇਵਾ ਵਾਲੇ

Ad Position 21
No active advertisement
ਅਜੀਤ ਡੈਸਕ 22-04-2026

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ.ਐਸ. ਨਿੱਕੂਵਾਲ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਦੇ ਚੇਅਰਮੈਨ ਅਤੇ ਸੇਵਾ ਮੁਕਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਾਬਾ ਜਸਵੰਤ ਸਿੰਘ ਕਾਰ ਸੇਵਾ (76) ਸੰਖੇਪ ਬਿਮਾਰੀ ਤੋਂ ਬਾਅਦ ਆਪਣੀ ਚੰਡੀਗੜ੍ਹ ਰਿਹਾਇਸ਼ ਵਿਖੇ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ ਪਤਨੀ ਸੁਖਪਾਲ ਕੌਰ ਤੋਂ ਇਲਾਵਾ ਆਸਟ੍ਰੇਲੀਆ ਰਹਿੰਦੇ ਦੋ ਸਪੁੱਤਰਾਂ ਤਰਨਵੀਰ ਸਿੰਘ ਅਤੇ ਅੰਮਿ੍ਤਪਾਲ ਸਿੰਘ ਅਤੇ ਰੂਸ ਰਹਿੰਦੀ ਇੱਕ ਸਪੁੱਤਰੀ ਡਾ. ਰਮਨਪ੍ਰੀਤ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਟਰੱਸਟ ਦੇ ਜਨਰਲ ਸਕੱਤਰ ਬੇਅੰਤ ਸਿੰਘ ਭਾਂਬਰੀ ਨੇ ਦੱਸਿਆ ਕਿ ਬਾਬਾ ਜਸਵੰਤ ਸਿੰਘ ਦਾ ਸਸਕਾਰ 22 ਅਪ੍ਰੈਲ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਖੇ ਹੋਵੇਗਾ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਸਵਰਨ ਸਿੰਘ ਹੀਰਾ, ਕੈਪ: ਸਤਪਾਲ ਸਿੰਘ, ਸੁਖਚੈਨ ਸਿੰਘ, ਰਘਵੀਰ ਸਿੰਘ ਬਡਲਾ, ਅਜੀਤ ਸਿੰਘ ਪੱਟੀ, ਮੁਖ਼ਤਿਆਰ ਸਿੰਘ ਮੋਗਾ, ਬਖ਼ਸ਼ੀਸ਼ ਸਿੰਘ ਅੰਮਿ੍ਤਸਰ, ਜਸਪਾਲ ਸਿੰਘ ਪਟਿਆਲਾ, ਮੋਹਨ ਸਿੰਘ ਫ਼ਤਿਹਗੜ੍ਹ ਸਾਹਿਬ, ਚੰਦ ਸਿੰਘ ਬਠਿੰਡਾ, ਸੰਤੋਖ ਸਿੰਘ ਗੁਰਦਾਸਪੁਰ, ਅਵਤਾਰ ਸਿੰਘ ਰੂਪਨਗਰ, ਮਦਨ ਸਿੰਘ ਬਲਾਚੌਰ, ਕਰਨੈਲ ਸਿੰਘ ਮੋਗਾ, ਗੁਰਚਰਨ ਸਿੰਘ ਜਗਰਾਓ, ਮਹਾਂ ਸਿੰਘ ਮਾਨਸਾ, ਅਵਤਾਰ ਸਿੰਘ ਬਰਨਾਲਾ, ਗੁਰਮੀਤ ਸਿੰਘ ਲੁਧਿਆਣਾ, ਹਰਭਜਨ ਸਿੰਘ ਦੁਲਵਾਂ, ਜਗਰੂਪ ਸਿੰਘ ਗੁੱਜਰਵਾਲ, ਪ੍ਰਗਟ ਸਿੰਘ ਤਰਨਤਾਰਨ, ਜਸਵੰਤ ਸਿੰਘ ਬਾਬਾ ਬਕਾਲਾ, ਸੁਖਵਿੰਦਰ ਸਿੰਘ ਜਲੰਧਰ, ਉਂਕਾਰ ਸਿੰਘ ਕਪੂਰਥਲਾ, ਇਕਬਾਲ ਸਿੰਘ ਕਪੂਰਥਲਾ, ਮਹਿੰਦਰ ਸਿੰਘ ਸੰਗਰੂਰ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਮਾਤਾ ਗੁਰਨਾਮ ਕੌਰ ਅਗਲੀ ਖ਼ਬਰ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗਰੋਹ ਦਾ ਪਰਦਾਫਾਸ਼
Ad Position 24