ਬੀਜਾ, 21 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਵਿਧਾਨ ਸਭਾ ਹਲਕਾ ਖੰਨਾ ਦੇ ਅਧੀਨ ਆਉਂਦੇ ਪਿੰਡ ਜਸਪਾਲੋਂ ਦੇ 26 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਮੌਤ ਹੋ ਗਈ | ਆਮ ਆਦਮੀ ਪਾਰਟੀ ਦੇ ਆਗੂ ਗੁਰਦਾਸ ਸਿੰਘ ਗੁਰਮ ਲੱਖੀ ਅਤੇ ਲੜਕੇ ਦੇ ਤਾਏ ਜਗਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜੁਗਰਾਜ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਜਸਪਾਲੋ ਬਗ਼ਲੀ ਵਾਲਿਆ ਦਾ ਇਕਲੌਤਾ ਲੜਕਾ 2017 'ਚ ਕੈਨੇਡਾ ਗਿਆ ਤੇ ਹੁਣ ਉੱਥੇ ਪੱਕਾ ਸੀ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੈਨੇਡਾ 'ਚ ਉਸਦੇ ਟਰਾਲੇ ਦੀ ਕਿਸੇ ਹੋਰ ਦੂਜੇ ਟਰਾਲੇ ਨਾਲ ਟੱਕਰ ਹੋ ਗਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਜਿੱਥੇ ਜਗਰਾਜ ਸਿੰਘ ਜੋਗੀ ਦੀ ਮੌਤ ਹੋ ਗਈ ਉੱਥੇ ਦੂਜੇ ਟਰਾਲੇ ਵਾਲੇ ਦੋ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਗਈ | ਜਗਰਾਜ ਆਪਣੀ ਭੈਣ ਕੋਲ ਵਿੰਨੀਪੈਗ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਜੋਗੀ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਹੀ ਕੀਤਾ ਜਾਵੇਗਾ ਅਤੇ ਉਸਦੇ ਮਾਤਾ ਪਿਤਾ ਤੇ ਹੋਰ ਸਾਕ ਸਬੰਧੀ ਕੈਨੇਡਾ ਲਈ ਰਵਾਨਾ ਹੋ ਗਏ ਹਨ |
ਪਿੰਡ ਜਸਪਾਲੋਂ ਦੇ 26 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ 'ਚ ਮੌਤ <br/>
ਅਜੀਤ ਡੈਸਕ
22-04-2026