10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬ ਫੋਰੈਸਟ ਵੁੱਡ ਕੰਟਰੈਕਟਰ ਤੇ ਸਾਅ ਮਿੱਲਜ਼ ਐਸੋ. ਵਲੋਂ ਐਮ.ਡੀ. ਪੰਜਾਬ ਰਾਜ ਵਣ ਵਿਕਾਸ ਨਿਗਮ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 26-04-2026
ਫੁੱਲਾਂਵਾਲ, 25 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪੰਜਾਬ ਫੋਰੈਸਟ ਵੁੱਡ ਕੰਟਰੈਕਟਰਜ਼ ਅਤੇ ਸਾਅ ਮਿਲਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਠੇਕੇਦਾਰਾਂ ਵਲੋਂ ਪੰਜਾਬ ਪ੍ਰਧਾਨ ਪ੍ਰਧਾਨ ਆਤਮਾ ਸਿੰਘ ਗਰੇਵਾਲ ਦੀ ਅਗਵਾਈ ਹੇਠ ਜੰਗਲਾਤ ਭਵਨ ਮੋਹਾਲੀ ਵਿਖੇ ਜੰਗਲਾਤ ਨਿਗਮ ਦੇ ਐਮ.ਡੀ. ਬਾਸੰਤਾ ਰਾਜ ਕੁਮਾਰ (ਆਈ.ਐਫ.ਐਸ.) ਨਾਲ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਬਾਰੇ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਵਲੋਂ ਇਨ੍ਹਾਂ ਦੇ ਹੱਲ ਬਾਰੇ ਮੌਕੇ ਉਪਰ ਹੀ ਜੰਗਲਾਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੰਗਲਾਤ ਨਿਗਮ ਦੇ ਸਾਰੇ ਦਫ਼ਤਰਾਂ ਵਿਚ ਠੇਕੇਦਾਰਾਂ ਦੇ ਕੰਮਾਂ ਕਾਰਾਂ ਲਈ ਸਿੰਗਲ ਵਿੰਡੋ ਸਹੂਲਤ ਜਲਦ ਹੀ ਲਾਗੂ ਕਰ ਦਿੱਤੀ ਜਾਵੇਗੀ | ਇਸ ਮੌਕੇ ਹਰਬੰਸ ਸਿੰਘ ਧੂਰੀ, ਪ੍ਰੀਤਮ ਸਿੰਘ ਚੰਨੀ, ਹਰਮਿੰਦਰ ਸਿੰਘ ਦੁੱਗਰੀ, ਹਰਵਿੰਦਰ ਸ਼ਿਮਲਾ ਪੂਰੀ, ਮੋਹਿੰਦਰ, ਕਰਮਜੀਤ, ਸੌਰਵ, ਅਭੀ, ਅਜੈਬ ਮਲੋਟ, ਨੀਲਾ ਗਿੱਦੜਬਾਹਾ, ਸੰਦੀਪ ਸਿੰਘ ਖੰਨਾ, ਮੁਹੰਮਦ ਆਰਿਫ਼, ਖ਼ੁਸ਼ੀ ਮੁਹੰਮਦ, ਮਾਸਟਰ ਅਨਵਰ ਮਲੇਰਕੋਟਲਾ, ਅਨੂਪ ਮੁਕੇਰੀਆਂ, ਵਿੱਕੀ, ਡੇਵਿਡ ਬਰਨਾਲਾ, ਗੋਬਿੰਦ, ਜਸਪਾਲ, ਬਲਜੀਤ ਫ਼ਿਰੋਜਪੁਰ, ਪਰਮਿੰਦਰ ਗਿੱਲ, ਸਹਿਗਲ, ਸਿਮਰ, ਨਵਜੋਤ ਅੰਮਿ੍ਤਸਰ, ਹਰਬੰਸ, ਜਸਪਾਲ, ਗੋਰਾ ਮੌੜ ਮੰਡੀ, ਕਿਸ਼ਨ ਸ਼੍ਰੀ ਗੰਗਾ ਨਗਰ, ਜੀਤੀ ਕਟਾਣੀ ਕਲਾਂ, ਸੋਨੂੰ ਸਾਹਨੇਵਾਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ੈਕਟਰੀ ਵਰਕਰ ਦੇ ਕਤਲ ਦੇ ਮਾਮਲੇ ਵਿਚ ਲੋੜੀਂਦਾ ਨੌਜਵਾਨ ਕਾਬੂ ਅਗਲੀ ਖ਼ਬਰ ਪਾਕਿ ਦੇ ਈਸਾਈ ਸਿਆਸੀ ਆਗੂ 'ਤੇ ਲਹਿੰਦੇ ਪੰਜਾਬ ਦੇ ਸਿੱਖ ਮੰਤਰੀ ਖ਼ਿਲਾਫ਼ ਸਾਜਿਸ਼ਾਂ ਰਚਣ ਦਾ ਦੋਸ਼ <br/>
Ad Position 24