10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 06-05-2026

ਨਡਾਲਾ/ਢਿਲਵਾਂ, 5 ਮਈ (ਰਘਬਿੰਦਰ ਸਿੰਘ, ਗੋਬਿੰਦ ਸੁਖੀਜਾ)-ਥਾਣਾ ਢਿਲਵਾਂ ਦੇ ਪਿੰਡ ਚਕੋਕੀ ਵਿਖੇ ਦੇਰ ਰਾਤ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਨੌਜਵਾਨ ਸ਼ਮਸ਼ੇਰ ਸਿੰਘ (28) ਪੁੱਤਰ ਜਗੀਰ ਸਿੰਘ ਦੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਕੱਲ ਮੇਰਾ ਭਰਾ ਆਪਣੇ ਸਾਥੀਆਂ ਨਾਲ ਕਿਸੇ ਦੀ ਤੂੜੀ ਲਾਹ ਰਹੇ ਸੀ ਤੇ ਸ਼ਾਮ ਇਨ੍ਹਾਂ ਨੇ ਰਲ ਕੇ ਨਸ਼ਾ ਕਰ ਲਿਆ ਤੇ ਮੇਰਾ ਭਰਾ ਬੇਹੋਸ਼ ਹੋ ਗਿਆ ਤਾਂ ਉਸਦੇ ਸਾਥੀ ਰਾਤ 8:30 ਵਜੇ ਉਹ ਮੇਰੇ ਭਰਾ ਨੂੰ ਨਸ਼ੇ ਦੀ ਬੇਸੁੱਧ ਹਾਲਤ ਵਿਚ ਉਸ ਨੂੰ ਘਰ ਛੱਡ ਕੇ ਚਲੇ ਗਏ | ਇਸ ਦੌਰਾਨ ਅਸੀਂ ਉਸ ਨੂੰ ਸੁਭਾਨਪੁਰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਢਿਲਵਾਂ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਕੇਸ ਦੀ ਅਗਲੀ ਸੁਣਵਾਈ ਕੱਲ੍ਹ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਨੇ ਹਲਕਾ ਇੰਚਾਰਜਾਂ ਦੀ 8 ਨੂੰ ਬੁਲਾਈ ਮੀਟਿੰਗ
Ad Position 24