12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਐਸ.ਆਈ.ਆਰ. ਦਾ ਮੰਤਵ ਯੋਗ ਵੋਟਰ ਦੀ ਵੋਟ ਬਣਾਉਣਾ ਤੇ ਅਯੋਗ ਦਾ ਵੋਟ ਕੱਟਣਾ ਹੈ-ਅਨਿੰਦਿਤਾ ਮਿੱਤਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

ਹਰਕਵਲਜੀਤ ਸਿੰਘ
ਚੰਡੀਗੜ੍ਹ, 8 ਮਈ -ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਅੱਜ ਇੱਥੇ ਦੱਸਿਆ ਕਿ ਦੇਸ਼ ਵਿਚ ਸ਼ੁਰੂ ਕੀਤੀ ਗਈ ਵੋਟਾਂ ਦੀ ਸੁਧਾਈ ਦੀ ਪ੍ਰਕਿਰਿਆ ਐਸ. ਆਈ. ਆਰ. ਦਾ ਮੰਤਵ ਵੋਟਾਂ ਕੱਟਣਾ ਨਹੀਂ ਬਲਕਿ ਯੋਗ ਵੋਟਰ ਨੂੰ ਵੋਟ ਦਾ ਅਧਿਕਾਰ ਦੇਣਾ ਅਤੇ ਅਯੋਗ ਵੋਟਰਾਂ ਦੀ ਵੋਟ ਖ਼ਤਮ ਕਰਨਾ ਹੈ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਈ ਵੀ ਵੋਟਰ ਇਕ ਥਾਂ ਵੋਟ ਰੱਖ ਸਕਦਾ ਹੈ ਅਤੇ ਦੋਹਰੀ ਵੋਟ ਰੱਖਣ ਲਈ ਇਕ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਅਤੇ ਇਸ ਸੁਧਾਈ ਦੌਰਾਨ ਦੋਹਰੀ ਵੋਟ ਖ਼ਤਮ ਕਰਨਾ ਅਤੇ ਜਿਨ੍ਹਾਂ ਵਲੋਂ ਟਿਕਾਣੇ ਬਦਲ ਲਏ ਗਏ ਹਨ ਉਨ੍ਹਾਂ ਦੀ ਸ਼ਨਾਖ਼ਤ ਵੀ ਕੀਤੀ ਜਾ ਰਹੀ ਹੈ | ਮਿੱਤਰਾ ਨੇ ਦੱਸਿਆ ਕਿ ਸੂਬੇ ਲਈ ਐਸ.ਆਈ.ਆਰ. ਦਾ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਹੋਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਸਾਨੂੰ ਵੋਟਾਂ ਦੀ ਸੁਧਾਈ ਦੀ ਪ੍ਰਕਿਰਿਆ ਪੂਰੀ ਕਰਨ ਲਈ ਕੋਈ ਚਾਰ ਮਹੀਨੇ ਦਾ ਸਮਾਂ ਲੁੜੀਂਦਾ ਹੋਵੇਗਾ | ਪ੍ਰੰਤੂ ਉਨ੍ਹਾਂ ਦੱਸਿਆ ਕਿ ਇਸ ਵੇਲੇ ਸੂਬੇ ਭਰ ਵਿਚ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ.) 2025 ਦੀਆਂ ਵੋਟਰ ਸੂਚੀਆਂ ਵਿਚਲੇ ਵੋਟਰਾਂ ਨਾਲ ਟੈਲੀਫੋਨ 'ਤੇ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਵਲੋਂ ਹੁਣ ਤੱਕ ਕੋਈ 82 ਪ੍ਰਤੀਸ਼ਤ ਵੋਟਰਾਂ ਦਾ 2003 ਦੀਆਂ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਚੁੱਕਾ ਹੈ | ਮਗਰਲੀ ਵਾਰ ਐਸ.ਆਈ.ਆਰ. ਅਰਥਾਤ ਵੋਟਾਂ ਦੀ ਸੁਧਾਈ 2003 ਵਿਚ ਕੀਤੀ ਗਈ ਸੀ ਅਤੇ ਹੁਣ 23 ਸਾਲ ਬਾਅਦ ਇਹ ਸੁਧਾਈ ਦਾ ਕੰਮ ਹੋ ਰਿਹਾ ਹੈ | ਤਰਨਤਾਰਨ ਜ਼ਿਲ੍ਹੇ ਵਿਚ 92.54 ਪ੍ਰਤੀਸ਼ਤ ਵੋਟਰਾਂ ਦੀ ਪੁਸ਼ਟੀ ਨਾਲ ਜ਼ਿਲ੍ਹਾ ਸੂਬੇ ਵਿਚੋਂ ਅੱਗੇ ਹੈ ਜਦੋਂ ਕਿ ਮੁਹਾਲੀ ਵਿਚ 64.62 ਪ੍ਰਤੀਸ਼ਤ ਵੋਟਰਾਂ ਤਕ ਹੀ ਪਹੁੰਚ ਹੋਣ ਕਾਰਨ ਇਹ ਜ਼ਿਲ੍ਹਾ ਸਭ ਤੋਂ ਪਿੱਛੇ ਹੈ | ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਐਸ. ਆਈ.ਆਰ ਦਾ ਨੋਟੀਫਿਕੇਸ਼ਨ ਹੋਣ ਬਾਅਦ ਉਹ ਸਾਰੀਆਂ ਸਿਆਸੀ ਪਾਰਟੀਆਂ ਅਤੇ ਪ੍ਰਚਾਰ ਮਾਧਿਅਮਾਂ ਦੀ ਮਦਦ ਨਾਲ ਆਮ ਲੋਕਾਂ ਤਕ ਪਹੁੰਚ ਬਣਾਉਣਗੇ ਅਤੇ ਸੂਬੇ ਵਿਚ ਹਰੇਕ ਵੋਟਰ ਦੇ ਘਰ ਤਕ ਜਾ ਕੇ ਬੀ.ਐਲ.ਓ. ਵੋਟਰਾਂ ਤੋਂ ਫਾਰਮ ਭਰਵਾਉਣਗੇ | ਇਹ ਪ੍ਰਕਿਰਿਆ ਇਕ ਮਹੀਨੇ ਲਈ ਹੋਵੇਗੀ ਅਤੇ ਉਸ ਤੋਂ ਬਾਅਦ ਅਗਲਾ ਇਕ ਮਹੀਨਾ ਇਤਰਾਜ਼ਾਂ ਅਤੇ ਦਾਅਵਿਆਂ ਲਈ ਹੋਵੇਗਾ | ਉਸ ਤੋਂ ਬਾਅਦ ਵੀ ਵੋਟਰ ਆਪਣੇ ਦਾਅਵੇ ਸਥਾਨਕ ਡਿਪਟੀ ਕਮਿਸ਼ਨਰ ਤੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਕੋਲ ਪੇਸ਼ ਕਰ ਸਕਣਗੇ | ਉਨ੍ਹਾਂ ਕਿਹਾ ਕਿ ਸ਼ਨਾਖਤ ਅਤੇ ਪਰੂਫ ਲਈ ਲੰਬੀ ਦਸਤਾਵੇਜ਼ਾਂ ਦੀ ਸੂਚੀ 'ਚੋਂ ਵੋਟਰ ਦਸਤਾਵੇਜ਼ ਪੇਸ਼ ਕਰ ਸਕਦੇ ਹਨ ਅਤੇ ਮਗਰਲੇ ਸਾਲ ਦੇ ਹੜ੍ਹਾਂ ਦੌਰਾਨ ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਖ਼ਤਮ ਵੀ ਹੋ ਗਏ ਸਨ ਉਨ੍ਹਾਂ ਨੂੰ ਸ਼ਨਾਖ਼ਤੀ ਦਸਤਾਵੇਜ਼ ਸੂਚੀ ਤੋਂ ਬਾਹਰਲੇ ਦਸਤਾਵੇਜ਼ਾਂ ਰਾਹੀਂ ਅਧਿਕਾਰੀਆਂ ਦੀ ਤਸੱਲੀ ਕਰਵਾਉਣ ਦੀ ਖੁੱਲ੍ਹ ਦਿੱਤੀ ਜਾਵੇਗੀ ਅਤੇ ਸਥਾਨਕ ਅਧਿਕਾਰੀ ਕਿਸੇ ਵਿਸ਼ੇਸ਼ ਕੇਸ ਵਿਚ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਖੁੱਦ ਵੀ ਪੁਸ਼ਟੀ ਕਰਨ ਲਈ ਅਧਿਕਾਰਤ ਹਨ | ਸੂਬੇ ਵਿਚ ਇਸ ਵੇਲੇ 2,14,47,153 ਵੋਟਰ ਹਨ, ਜਿਨ੍ਹਾਂ ਦੀ ਸੁਧਾਈ ਦਾ ਕੰਮ ਹੋਣਾ ਹੈ | ਪਰ ਪੰਜਾਬ ਜਿੱਥੇ ਕਿ ਵੱਡੀ ਪੱਧਰ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਰੁਜ਼ਗਾਰ ਲਈ ਆਉਣ ਅਤੇ ਫ਼ੌਜ, ਬੀ.ਐਸ.ਐਫ ਤੇ ਸੀ.ਆਰ.ਪੀ ਦੀ ਕੈਨਟੋਮੈਂਟਾਂ ਹੋਣ ਕਾਰਨ ਵੱਡੀ ਨਫ਼ਰੀ ਪੰਜਾਬ ਵਿਚ ਮੌਜੂਦ ਰਹਿੰਦੀ ਹੈ, ਉਨ੍ਹਾਂ ਨੂੰ ਵੀ ਇਹ ਅਧਿਕਾਰ ਮਿਲੇਗਾ ਕਿ ਉਹ ਆਪਣੀ ਵੋਟ ਪੰਜਾਬ ਵਿਚ ਰੱਖਣਾ ਚਾਹੁੰਦੇ ਹਨ ਜਾਂ ਆਪਣੇ ਪਿਤਰੀ ਰਾਜ ਵਿਚ ਜਿੱਥੇ ਉਹ ਪੋਨਲ ਬੈਲਟ ਦੀ ਵਰਤੋਂ ਕਰ ਸਕਦੇ ਹਨ | ਸਮਝਿਆ ਜਾਂਦਾ ਹੈ ਕਿ ਪੰਜਾਬ ਵਿਚ ਐਸ.ਆਈ.ਆਰ. ਦਾ ਕੰਮ ਅਕਤੂਬਰ ਤੱਕ ਖ਼ਤਮ ਕਰਨਾ ਜ਼ਰੂਰੀ ਹੋਵੇਗਾ, ਕਿਉਂਕਿ ਪੰਜਾਬ ਵਿਚ ਚੋਣਾਂ ਵੀ ਕੁੱਝ ਪਹਿਲਾਂ ਹੋ ਸਕਦੀਆਂ ਹਨ | ਰਾਜ ਵਿਚ ਮੌਜੂਦਾ ਸਰਕਾਰ ਦਾ ਗਠਨ 17 ਮਾਰਚ 2022 ਨੂੰ ਹੋਇਆ ਸੀ ਅਤੇ ਇਸ ਵਾਰੀ ਵੀ ਨਵੀਂ ਸਰਕਾਰ ਦਾ ਗਠਨ ਇਸ ਤੋਂ ਪਹਿਲਾਂ ਕੀਤਾ ਜਾਣਾ ਜ਼ਰੂਰੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਵੋਟਰਾਂ ਦਾ 2003 ਦੀਆਂ ਸੂਚੀਆਂ ਨਾਲ ਮਿਲਾਨ ਦਾ ਕੰਮ 82 ਪ੍ਰਤੀਸ਼ਤ ਤੱਕ ਪੂਰਾ ਹੋ ਚੁੱਕਾ ਹੈ <br/> ਐਸ.ਆਈ... ਅਗਲੀ ਖ਼ਬਰ ਅਕਾਲੀ ਦਲ ਨਗਰ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਲੜੇਗਾ ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ
Ad Position 24