11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਲੰਧਰ ਬੰਬ ਧਮਾਕੇ ਨਾਲ ਬਲਾਕੀਪੁਰ ਦੇ ਦੋ ਨੌਜਵਾਨਾਂ ਦਾ ਨਾਂਅ ਜੁੜਿਆ-ਦੋਵੇਂ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਬੰਗਾ (ਨਵਾਂਸ਼ਹਿਰ), 8 ਮਈ (ਕਰਮ ਲਧਾਣਾ, ਧਰਮਵੀਰ ਪਾਲ)-ਜਲੰਧਰ ਬੰਬ ਧਮਾਕੇ ਦੀਆਂ ਤਾਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬਲਾਕੀਪੁਰ ਦੇ ਦੋ ਨੌਜਵਾਨਾਂ ਨਾਲ ਜੁੜਨ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਦਾ ਨਾਂਅ ਦਵਿੰਦਰ ਹੈ ਅਤੇ ਦੂਜੇ ਦਾ ਨਾਂਅ ਲਵਪ੍ਰੀਤ ਹੈ | ਲਵਪ੍ਰੀਤ ਪਿੰਡ ਸੰੂਢ ਦੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ, ਜਦ ਕਿ ਦਵਿੰਦਰ ਪਿੰਡ ਸੰੂਢ 'ਚ ਹੀ ਵਾਲ ਕਟਿੰਗ ਦਾ ਕੰਮ ਕਰਦਾ ਹੈ | ਇਨ੍ਹਾਂ ਦੋਵੇਂ ਨੌਜਵਾਨਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਮੁਹਾਲੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਇੱਕ ਤੀਜਾ ਨੌਜਵਾਨ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗਦਾਣੀ ਦਾ ਵਸਨੀਕ ਹੈ | ਪਿੰਡ ਬਲਾਕੀਪੁਰ ਦੇ ਸਰਪੰਚ ਮਨਜੀਤ ਸਿੰਘ ਅਨੁਸਾਰ ਉਨ੍ਹਾਂ ਦੇ ਪਿੰਡ ਦੇ ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧਤ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਪਿੰਡ 'ਚ ਚਾਲ ਚਲਣ ਨੇਕ ਹੈ | ਇਸ ਸਬੰਧੀ ਅਸੀਂ ਕੁੱਝ ਵੀ ਕਹਿ ਨਹੀਂ ਸਕਦੇ ਕਿ ਉਨ੍ਹਾਂ ਦਾ ਕਿਸੇ ਘਟਨਾ ਨਾਲ ਸੰਬੰਧ ਹੈ |

Ad Position 22
No active advertisement
ਪਿਛਲੀ ਖ਼ਬਰ ਬਹਾਨੇ ਨਾਲ ਘਰੋਂ ਬੁਲਾ ਕੇ ਦੋਸਤ ਨੂੰ ਨਹਿਰ 'ਚ ਸੁੱਟਿਆ ਦੋ ਸਕੇ ਭਰਾਵਾਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਘਰੇਲੂ ਨੌਕਰ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ
Ad Position 24