11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਚੋਣਵਾਂ ਵਿਸ਼ਾ ਬਣਾਉਣ ਲਈ ਤਰਲੋਚਨ ਸਿੰਘ ਨੇ ਲਿਖੀ ਰੱਖਿਆ ਮੰਤਰੀ ਨੂੰ ਚਿੱਠੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

ਨਵੀਂ ਦਿੱਲੀ, 8 ਮਈ (ਉਪਮਾ ਡਾਗਾ ਪਾਰਥ)-ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਪੰਜਾਬ ਦੇ ਆਰਮੀ ਪਬਲਿਕ ਸਕੂਲਾਂ 'ਚ ਪੰਜਾਬੀ ਨੂੰ ਚੋਣਵਾਂ ਵਿਸ਼ਾ ਬਣਾਉਣ ਦੇ ਫ਼ੈਸਲੇ 'ਤੇ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ | ਸਾਬਕਾ ਸੰਸਦ ਮੈਂਬਰ ਨੇ ਚਿੱਠੀ ਵਿਚ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਨੂੰ ਕਥਿਤ ਤੌਰ 'ਤੇ ਦਿੱਤੇ ਨਵੇਂ ਨਿਰਦੇਸ਼ਾਂ 'ਚ ਪੰਜਾਬੀ ਨੂੰ ਚੋਣਵੀਂ ਭਾਸ਼ਾ ਬਣਾਉਣ ਨੂੰ ਕਿਹਾ ਗਿਆ ਹੈ | ਉਨ੍ਹਾਂ ਸਰੋਕਾਰ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਕਦਮਾਂ ਨਾਲ ਵਿਦਿਆਰਥੀਆਂ ਦਾ ਪੰਜਾਬ ਦੀ ਮਾਂ ਬੋਲੀ ਅਤੇ ਵਿਰਸੇ ਨਾਲ ਨਾਤਾ ਟੁੱਟ ਜਾਵੇਗਾ, ਜੋ ਕਿ ਪੰਜਾਬੀ ਨਾਲ ਵੱਡਾ ਧੱਕਾ ਹੋਵੇਗਾ | ਸ. ਤਰਲੋਚਨ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਵਿਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦਾ ਦਰਜਾ ਬਣਿਆ ਰਹਿਣ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਅੰਮਿ੍ਤ ਛਕੇ ਹੋਣ ਦੇ ਪ੍ਰਮਾਣ ਸੰਬੰਧੀ ਸਰਟੀਫਿਕੇਟ... ਅਗਲੀ ਖ਼ਬਰ ਡਾ. ਸੰਜੀਵ ਜੁਨੇਜਾ ਡਬਲਿਊ.ਪੀ.ਓ. ਐਵਾਰਡ 2026 'ਚ 'ਐਕਸੀਲੈਂਸ ਇਨ ਬ੍ਰਾਂਡ ਬਿਲਡਿੰਗ' ਪੁਰਸਕਾਰ ਨਾਲ ਸਨਮਾਨਿਤ <br/>
Ad Position 24