'ਆਪ' ਦੀ ਗੁਜਰਾਤ ਇਕਾਈ ਨੇ ਫੇਸਬੁੱਕ ਤੇ ਇੰਸਟਾ ਖਾਤੇ ਬਲਾਕ ਕੀਤੇ ਜਾਣ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
ਅਜੀਤ ਡੈਸਕ
09-05-2026
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ)-ਸੋਸ਼ਲ ਮੀਡੀਆ ਪਲੇਟਫ਼ਾਰਮ ਬੰਦ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਗੁਜਰਾਤ ਯੂਨਿਟ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ ¢ ਪਾਰਟੀ ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਨਿਗਮ ਚੋਣਾਂ ਤੋਂ ਠੀਕ ਇਕ ਦਿਨ ਪਹਿਲਾਂ ਪਾਰਟੀ ਦਾ ਫੇਸਬੁਕ ਪੇਜ ਤੇ ਇੰਸਟਾਗ੍ਰਾਮ ਪੇਜ ਬਲਾਕ ਕਰ ਦਿੱਤਾ ਗਿਆ ¢ ਸੁਪਰੀਮ ਕੋਰਟ ਨੇ 'ਆਪ' ਦੀ ਇਸ ਪਟੀਸ਼ਨ 'ਤੇ ਕੇਂਦਰ, ਗੁਜਰਾਤ ਸਰਕਾਰ ਤੇ ਮੇਟਾ ਪਲੇਟਫ਼ਾਰਮ ਤੋਂ ਜਵਾਬ ਮੰਗਿਆ ਹੈ | ਸੁਣਵਾਈ ਦੌਰਾਨ ਪਟੀਸ਼ਨਕਰਤਾ ਵਲੋਂ ਕਿਹਾ ਗਿਆ ਕਿ ਸਾਡਾ ਪੂਰਾ ਪੋਰਟਲ ਹੀ ਗ਼ਾਇਬ ਹੋ ਗਿਆ ¢ ਕੇਂਦਰ ਵਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਮੁੱਦਾ ਪਹਿਲਾਂ ਤੋਂ ਹੀ ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਲੰਬਿਤ ਹੈ ¢ ਇਸ ਲਈ ਇਸ ਪਟੀਸ਼ਨ ਨੂੰ ਵੀ ਉਸ ਨਾਲ ਜੋੜਿਆ ਜਾ ਸਕਦਾ ਹੈ ¢ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਕੇਂਦਰ, ਗੁਜਰਾਤ ਤੇ ਮੇਟਾ ਤੋਂ ਜਵਾਬ ਮੰਗਿਆ ਤੇ ਇਸ ਮਾਮਲੇ ਨੂੰ ਲੰਬਿਤ ਕੇਸ ਨਾਲ ਜੋੜ ਦਿੱਤਾ ¢