25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੇਰੇ ਕਹਿਣ 'ਤੇ ਰੂਸ-ਯੂਕਰੇਨ ਤਿੰਨ ਦਿਨਾਂ ਲਈ ਜੰਗਬੰਦੀ ਲਈ ਸਹਿਮਤ-ਟਰੰਪ

Ad Position 21
No active advertisement
ਅਜੀਤ ਡੈਸਕ 10-05-2026
ਵਾਸ਼ਿੰਗਟਨ, 9 ਮਈ (ਏਜੰਸੀ)-ਰੂਸ ਅਤੇ ਯੂਕਰੇਨ ਦਰਮਿਆਨ ਜੰਗਬੰਦੀ ਹੋ ਗਈ ਹੈ | ਇਸ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ | ਹਾਲਾਂਕਿ ਇਹ ਜੰਗਬੰਦੀ ਸਿਰਫ਼ 3 ਦਿਨਾਂ ਲਈ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਤਿੰਨ ਦਿਨਾਂ ਦੀ ਜੰਗਬੰਦੀ (9, 10 ਅਤੇ 11 ਮਈ) ਹੋਵੇਗੀ | ਰੂਸ ਵਿਚ ਇਹ ਜਸ਼ਨ ਜਿੱਤ ਦਿਵਸ ਲਈ ਹੈ, ਹਾਲਾਂਕਿ ਇਹੀ ਗੱਲ ਯੂਕਰੇਨ 'ਤੇ ਵੀ ਲਾਗੂ ਹੁੰਦੀ ਹੈ, ਕਿਉਂਕਿ ਉਹ ਵੀ ਦੂਜੇ ਵਿਸ਼ਵ ਯੁੱਧ ਵਿੱਚ ਇੱਕ ਵੱਡਾ ਹਿੱਸਾ ਅਤੇ ਕਾਰਨ ਸਨ | ਟਰੰਪ ਨੇ ਲਿਖਿਆ ਕਿ ਇਸ ਜੰਗਬੰਦੀ ਵਿਚ ਸਾਰੀਆਂ ਗਤੀਸ਼ੀਲ ਗਤੀਵਿਧੀਆਂ ਨੂੰ ਮੁਅੱਤਲ ਕਰਨਾ ਅਤੇ ਹਰੇਕ ਪਾਸਿਓਾ 1,000 ਕੈਦੀਆਂ ਦਾ ਆਦਾਨ-ਪ੍ਰਦਾਨ ਸ਼ਾਮਿਲ ਹੋਵੇਗਾ | ਉਨ੍ਹਾਂ ਕਿਹਾ ਕਿ ਮੈਂ ਇਹ ਬੇਨਤੀ ਨਿੱਜੀ ਤੌਰ 'ਤੇ ਕੀਤੀ ਸੀ ਅਤੇ ਮੈਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦਾ ਇਸ 'ਤੇ ਸਹਿਮਤ ਹੋਣ ਲਈ ਤਹਿ ਦਿਲੋਂ ਧੰਨਵਾਦੀ ਹਾਂ | ਮੈਨੂੰ ਆਸ ਹੈ ਕਿ ਇਹ ਇਕ ਬਹੁਤ ਲੰਬੇ, ਖ਼ਤਰਨਾਕ ਅਤੇ ਸਖ਼ਤ ਲੜਾਈ ਵਾਲੇ ਯੁੱਧ ਦੇ ਅੰਤ ਦੀ ਸ਼ੁਰੂਆਤ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਮਾਰੇ ਗਏ ਟੀ. ਟੀ. ਪੀ. ਦੇ 5 ਅੱਤਵਾਦੀ <br/> ਅਗਲੀ ਖ਼ਬਰ ਪੰਜਾਬੀਆਂ ਨੂੰ ਬੰਗਾਲ ਦੀ ਤਰ੍ਹਾਂ ਭਾਜਪਾ ਨੂੰ ਨਵੀਆਂ ਉੱਚਾਈਆਂ ਤੱਕ ਲਿਜਾਉਣ ਦੀ ਅਪੀਲ-ਤਰੁਣ ਚੁੱਘ
Ad Position 24